Homeਦੇਸ਼ਸਮੀਰ ਖਾਨ ਤੇ ਜਵੇਰੀਆ ਇਸ ਮਹੀਨੇ ਕਰਵਾਉਣਗੇ ਵਿਆਹ

ਸਮੀਰ ਖਾਨ ਤੇ ਜਵੇਰੀਆ ਇਸ ਮਹੀਨੇ ਕਰਵਾਉਣਗੇ ਵਿਆਹ

ਕੋਲਕਾਤਾ : ਇਕ ਪਾਕਿਸਤਾਨੀ ਲੜਕੀ ਵਾਹਗਾ-ਅਟਾਰੀ ਅੰਤਰਰਾਸ਼ਟਰੀ ਸਰਹੱਦ (Wagah-Attari international border) ਪਾਰ ਕਰਕੇ ਮੰਗਲਵਾਰ ਨੂੰ ਕੋਲਕਾਤਾ (Kolkata) ਨਿਵਾਸੀ ਨਾਲ ਵਿਆਹ ਕਰਨ ਲਈ ਭਾਰਤ ਵਿਚ ਦਾਖਲ ਹੋਈ। ਦੋਵੇਂ ਨਵੇਂ ਸਾਲ ਜਨਵਰੀ ‘ਚ ਵਿਆਹ ਕਰਨ ਜਾ ਰਹੇ ਹਨ। ਸਮੀਰ ਖਾਨ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਮੋਬਾਈਲ ਫੋਨ ‘ਚ ਜਵੇਰੀਆ (Javeria) ਦੀ ਤਸਵੀਰ ਦੇਖੀ ਸੀ ਅਤੇ ਉਦੋਂ ਤੋਂ ਹੀ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ।

ਕਰਾਚੀ ਦੀ ਵਸਨੀਕ ਜਵੇਰੀਆ ਖਾਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਅਟਾਰੀ ਤੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਈ, ਜਿੱਥੇ ਉਸ ਦੇ ਮੰਗੇਤਰ ਸਮੀਰ ਖ਼ਾਨ ਅਤੇ ਉਸ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਢੋਲ ਨਾਲ ਉਸ ਦਾ ਸਵਾਗਤ ਕੀਤਾ। ਖਾਨਮ ਨੂੰ 45 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਸੀ ਜਦੋਂ ਉਸ ਦੀਆਂ ਦੋ ਵੀਜ਼ਾ ਅਰਜ਼ੀਆਂ ਰੱਦ ਹੋ ਗਈਆਂ ਸਨ ਅਤੇ ਕੋਵਿਡ ਮਹਾਂਮਾਰੀ ਕਾਰਨ ਉਸਦਾ ਵਿਆਹ ਲਗਭਗ 5 ਸਾਲਾਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਉਹ ਦੋਵੇਂ ਇਕ-ਦੂਜੇ ਦੇ ਸੰਪਰਕ ‘ਚ ਆਏ, ਇਸ ਬਾਰੇ ‘ਚ ਮੰਗੇਤਰ ਸਮੀਰ ਖਾਨ ਨੇ ਕਿਹਾ ਕਿ ਇਹ ਸਭ ਮਈ 2018 ‘ਚ ਸ਼ੁਰੂ ਹੋਇਆ ਸੀ। ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਜਰਮਨੀ ਤੋਂ ਘਰ ਆਇਆ ਸੀ। ਮੈਂ ਆਪਣੀ ਮਾਂ ਦੇ ਫੋਨ ‘ਤੇ ਉਸਦੀ ਤਸਵੀਰ ਦੇਖੀ ਅਤੇ ਆਪਣੀ ਇੱਛਾ ਜ਼ਾਹਰ ਕੀਤੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਜਵੇਰੀਆ ਨਾਲ ਵਿਆਹ ਕਰਨਾ ਚਾਹੁੰਦਾ ਹਾਂ।

ਜਵੇਰੀਆ ਖਾਨਮ ਨੇ ਕਿਹਾ ਕਿ ਮੈਨੂੰ 45 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ। ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਇੱਥੇ ਪਹੁੰਚਦਿਆਂ ਹੀ ਮੈਨੂੰ ਬਹੁਤ ਪਿਆਰ ਮਿਲਿਆ। ਵਿਆਹ ਜਨਵਰੀ ਦੇ ਪਹਿਲੇ ਹਫ਼ਤੇ ਹੋਵੇਗਾ। ਦੋ ਵਾਰ ਵੀਜ਼ਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੀਜੀ ਕੋਸ਼ਿਸ਼ ਵਿੱਚ ਸਫ਼ਲਤਾ ਮਿਲੀ। ਇਹ ਇੱਕ ਖੁਸ਼ਹਾਲ ਅੰਤ ਅਤੇ ਇੱਕ ਖੁਸ਼ਹਾਲ ਸ਼ੁਰੂਆਤ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments