Home ਦੇਸ਼ ਸਚਿਨ ਕੁਮਾਰ ਵੈਸ਼ਯ ਬਣੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ ਦੇ ਨਵੇਂ...

ਸਚਿਨ ਕੁਮਾਰ ਵੈਸ਼ਯ ਬਣੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ ਦੇ ਨਵੇਂ CEO

0

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਨਿਰਦੇਸ਼ਾਂ ‘ਤੇ, ਪ੍ਰਸ਼ਾਸਨ ਵਿੱਚ ਇੱਕ ਵੱਡਾ ਫੇਰਬਦਲ ਕੀਤਾ ਗਿਆ ਹੈ ਜਿਸ ਤਹਿਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਸਮੇਤ 14 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਬੀਤੇ ਦਿਨ ਕੀਤੇ ਗਏ ਪ੍ਰਸ਼ਾਸਨਿਕ ਪੱਧਰ ਦੇ ਫੇਰਬਦਲ ਵਿੱਚ, 10 ਆਈ.ਏ.ਐਸ. ਅਤੇ 4 ਜੇ.ਕੇ.ਏ.ਐਸ. ਅਧਿਕਾਰੀਆਂ ਨੂੰ ਬਦਲਿਆ ਗਿਆ ਹੈ।

ਜਨਰਲ ਐਡਮਿਿਨਸਟ੍ਰੇਟਿਵ ਡਿਪਾਰਟਮੈਂਟ (ਜੀ.ਏ.ਡੀ.) ਦੇ ਕਮਿਸ਼ਨਰ ਸਕੱਤਰ ਐਮ. ਰਾਜੂ ਦੁਆਰਾ ਜਾਰੀ ਆਦੇਸ਼ ਦੇ ਤਹਿਤ, ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ ਦੇ ਸੀ.ਈ.ਓ. ਅੰਸ਼ੁਲ ਗਰਗ ਨੂੰ ਡਿਵੀਜ਼ਨਲ ਕਮਿਸ਼ਨਰ ਕਸ਼ਮੀਰ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਸਚਿਨ ਕੁਮਾਰ ਵੈਸ਼ਯ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ। ਕਠੂਆ ਦੇ ਡਿਪਟੀ ਕਮਿਸ਼ਨਰ ਡਾ. ਰਾਕੇਸ਼ ਮਿਨਹਾਸ ਨੂੰ ਜੰਮੂ ਦਾ ਨਵਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version