ਪੁੰਛ : ਜੰਮੂ ਡਿਵੀਜ਼ਨ ਦੇ ਪੁੰਛ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਅੱਜ ਪੁੰਛ ਜ਼ਿਲ੍ਹੇ ਦੇ ਮੇਂਢਰ ਸੈਕਟਰ ‘ਚ ਜੰਗ ਲੱਗੇ ਤਿੰਨ ਲੈਂਡਮਾਇਨ ਮਿਲੇ । ਸੁਰੱਖਿਆ ਬਲਾਂ ਨੇ ਸਾਰੇ ਲੈਂਡਮਾਇਨਾਂ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਹੈ ।
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਪੁੰਛ ਜ਼ਿਲ੍ਹੇ ਦੇ ਮੇਂਢਰ ਸੈਕਟਰ ‘ਚ 3 ਲੈਂਡਮਾਇਨ ਮਿਲੇ ਸਨ । ਇਹ ਲੈਂਡਮਾਇਨ ਉਸ ਸਮੇਂ ਮਿਲੇ ਜਦੋਂ ਸੁਰੱਖਿਆ ਬਲ ਸਰਹੱਦ ਨਾਲ ਲੱਗਦੇ ਪਿੰਡ ਧਰਨਾ ਬਸੋਨੀ ਨੇੜੇ ਫਗਵਾੜੀ ਵਾਲੀ ਗਲੀ ਇਲਾਕੇ ਵਿੱਚ ਕੋਈ ਕੰਮ ਕਰ ਰਹੇ ਸਨ।
ਲੈਂਡਮਾਇਨ ਦੀ ਸੂਚਨਾ ਮਿਲਦੇ ਹੀ ਫੌਜ ਦੇ ਬੰਬ ਨਿਰੋਧਕ ਦਸਤੇ ਨੂੰ ਤੁਰੰਤ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਇਨ੍ਹਾਂ ਲੈਂਡਮਾਇਨਜ਼ ਨੂੰ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਘੁਸਪੈਠ ਨੂੰ ਰੋਕਣ ਦੀ ਰਣਨੀਤੀ ਦੇ ਤੌਰ ‘ਤੇ ਫੌਜ ਘੁਸਪੈਠ ਦੇ ਰਸਤੇ ਨੂੰ ਰੋਕਣ ਲਈ ਲੈਂਡਮਾਇਨਜ਼ ਦੀ ਵਰਤੋਂ ਕਰਦੀ ਹੈ ਅਤੇ ਕਈ ਵਾਰ ਮੀਂਹ ਕਾਰਨ ਇਹ ਆਪਣੀ ਜਗ੍ਹਾਂ ਤੋਂ ਹੱਟ ਜਾਂਦੀ ਹੈ ।
