Home ਸੰਸਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4-5 ਦਸੰਬਰ ਨੂੰ ਆਉਣਗੇ ਭਾਰਤ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4-5 ਦਸੰਬਰ ਨੂੰ ਆਉਣਗੇ ਭਾਰਤ

0

ਰੂਸ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ 4-5 ਦਸੰਬਰ ਨੂੰ ਭਾਰਤ ਆ ਰਹੇ ਹਨ। ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਅੱਜ ਇਸ ਗੱਲ ਦੀ ਦਿੱਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ ਵਿੱਚ ਰੂਸੀ ਰਾਸ਼ਟਰਪਤੀ ਨਾਲ ਤੇਲ ਖਰੀਦ ਦੇ ਨਾਲ ਰੱਖਿਆ ਅਤੇ ਵਪਾਰ ਵਰਗੇ ਵੱਡੇ ਮੁੱਦਿਆਂ ‘ਤੇ ਚਰਚਾ ਹੋਵੇਗੀ।

ਪੁਤਿਨ ਦੀ ਭਾਰਤ ਦੌਰੇ ਦਾ ਐਲਾਨ ਇਸ ਸਾਲ ਅਗਸਤ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਮਾਸਕੋ ਫੇਰੀ ਦੌਰਾਨ ਕੀਤਾ ਗਿਆ ਸੀ। ਹਾਲਾਂਕਿ, ਉਸ ਸਮੇਂ ਤਰੀਕਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਪੁਤਿਨ ਬਾਅਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਦੌਰਾਨ ਚੀਨ ਵਿੱਚ ਮਿਲੇ ਸਨ।

4-5 ਦਸੰਬਰ ਨੂੰ ਪੁਤਿਨ ਦਾ ਭਾਰਤ ਦੌਰਾ

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਵਿਦੇਸ਼ ਮੰਤਰਾਲੇ ਨੇ ਆਖਿਆ ਸੀ ਕਿ ਪੁਤਿਨ ਭਾਰਤ ਅਤੇ ਰੂਸ ਵਿਚਕਾਰ ਸਾਲਾਨਾ ਸੰਮੇਲਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਲਈ ਭਾਰਤ ਆਉਣਗੇ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ MEA ਨੇ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ 23ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਲਈ 4-5 ਦਸੰਬਰ 2025 ਤੱਕ ਭਾਰਤ ਦਾ ਸਟੇਟ ਵਿਜ਼ਿਟ ਕਰਨਗੇ।

ਰਾਸ਼ਟਰਪਤੀ ਭਵਨ ਵਿੱਚ ਦਾਵਤ ਦਾ ਆਯੋਜਿਤ

MEA ਦੇ ਬਿਆਨ ਮੁਤਾਬਕ, ਪ੍ਰੈਜ਼ੀਡੈਂਟ ਪੁਤਿਨ ਇਸ ਦੌਰੇ ਦੌਰਾਨ PM ਮੋਦੀ ਨਾਲ ਗੱਲਬਾਤ ਕਰਨਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਰੂਸੀ ਪ੍ਰੈਜ਼ੀਡੈਂਟ ਦੀ ਆਓਭਗਤ ਕਰਨਗੇ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਦਾਵਤ ਦਾ ਪ੍ਰਬੰਧ ਕਰਨਗੇ।

MEA ਨੇ ਆਖਿਆ ਕਿ ਆਉਣ ਵਾਲਾ ਸਟੇਟ ਵਿਜ਼ਿਟ ਭਾਰਤ ਅਤੇ ਰੂਸ ਦੇ ਲੀਡਰਾਂ ਨੂੰ ਆਪਸੀ ਰਿਸ਼ਤਿਆਂ ਵਿੱਚ ਹੋਈ ਤਰੱਕੀ ਦਾ ਰਿਵਿਊ ਕਰਨ, ‘ਸਪੈਸ਼ਲ ਅਤੇ ਪ੍ਰਿਵਿਲੇਜਡ ਸਟ੍ਰੈਟੇਜਿਕ ਪਾਰਟਨਰਸ਼ਿਪ’ ਨੂੰ ਮਜ਼ਬੂਤ ​​ਕਰਨ ਦਾ ਵਿਜ਼ਨ ਤੈਅ ਕਰਨ ਦੇ ਨਾਲ ਆਪਸੀ ਫਾਇਦੇ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਵਿਚਾਰਾਂ ਦਾ ਲੈਣ-ਦੇਣ ਕਰਨ ਦਾ ਮੌਕਾ ਦੇਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version