Home ਸੰਸਾਰ ਰੂਸ ਨੇ ਦੁਨੀਆ ਦੀ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ WhatsApp ‘ਤੇ ਲਗਾਈ...

ਰੂਸ ਨੇ ਦੁਨੀਆ ਦੀ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ WhatsApp ‘ਤੇ ਲਗਾਈ ਪਾਬੰਦੀ

0

ਰੂਸ : ਰੂਸ ਨੇ ਦੁਨੀਆ ਦੀ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ WhatsApp ‘ਤੇ ਪਾਬੰਦੀ ਲਗਾ ਦਿੱਤੀ ਹੈ। ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀ Meta ਦਾ WhatsApp ਰੂਸੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਹੈ, ਇਸ ਲਈ ਉਸਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ। ਰੂਸ ਨੇ ਹੁਣ ਆਪਣੇ ਨਾਗਰਿਕਾਂ ਨੂੰ MAX ਨਾਮ ਦੀ ਦੇਸੀ ਐਪ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ, ਮੈਟਾ ਕੰਪਨੀ ਦੀ ਮਲਕੀਅਤ ਵਾਲੇ WhatsApp ਨੇ ਕਿਹਾ ਸੀ ਕਿ ਰੂਸੀ ਅਧਿਕਾਰੀਆਂ ਨੇ ਐਪ ਦੇ ਐਕਸ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਬਿਆਨ ਉਸ ਸਮੇਂ ਆਇਆ ਜਦੋਂ ਟੈਲੀਗ੍ਰਾਮ ਦੇ ਸੰਸਥਾਪਕ ਪਾਵੇਲ ਦੁਰੋਵ ਨੇ ਵੀ ਮਾਸਕੋ ‘ਤੇ ਉਸਦੇ ਪਲੇਟਫਾਰਮ ਦੀ ਪਹੁੰਚ ਰੋਕਣ ਦਾ ਆਰੋਪ ਲਗਾਇਆ ਸੀ। ਰੂਸੀ ਬੁਲਾਰੇ ਦਮਿਤਰੀ ਪੇਸਕੋਵ ਨੇ ਮੀਡੀਆ ਨੂੰ ਦੱਸਿਆ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਸੀ ਕਿਉਂਕਿ Meta ਕਾਨੂੰਨ ਦੀ ਪਾਲਣਾ ਨਹੀਂ ਕੀਤਾ, ਇਸ ਲਈ, ਪਾਬੰਦੀ ਲਾਗੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਸਥਾਨਕ ਪਲੇਟਫਾਰਮ, MAX ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਇੱਕ ਰੂਸੀ ਬੁਲਾਰੇ ਦਾ ਕਹਿਣਾ ਹੈ ਕਿ MAX  ਪਲੇਟਫਾਰਮ ਇੱਕ ਰਾਸ਼ਟਰੀ ਮੈਸੇਂਜਰ ਪਲੇਟਫਾਰਮ ਹੈ ਅਤੇ ਇਸ ਲਈ ਨਾਗਰਿਕਾਂ ਲਈ ਇੱਕ ਬਿਹਤਰ ਵਿਕਲਪ ਹੈ।

WhatsApp ਨੇ ਕੀ ਕਿਹਾ ਹੈ?

ਰੂਸ ਦੇ ਇਸ ਕਦਮ ‘ਤੇ ਵਟਸਐਪ ਨੇ ਬਿਆਨ ਜਾਰੀ ਕਰਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੰਪਨੀ ਨੇ ਦੋਸ਼ ਲਾਇਆ ਕਿ ਰੂਸੀ ਸਰਕਾਰ ਆਪਣੇ ਨਾਗਰਿਕਾਂ ਨੂੰ ਸਰਕਾਰੀ ਸਰਵੀਲੈਂਸ ਐਪ ਦੀ ਵਰਤੋਂ ਕਰਨ ਲਈ ਮਜਬੂਰ ਕਰ ਰਹੀ ਹੈ। ਸਰਕਾਰ ਵਟਸਐਪ ਦੇ 10 ਕਰੋੜ ਤੋਂ ਵੱਧ ਰੂਸੀ ਯੂਜ਼ਰਾਂ ਨੂੰ ਐਂਡ-ਟੂ-ਐਂਡ ਸੁਰੱਖਿਅਤ ਸੰਚਾਰ ਤੋਂ ਵਾਂਝਾ ਕਰਕੇ ਘੱਟ ਸੁਰੱਖਿਅਤ ਵਿਕਲਪ ਵੱਲ ਧੱਕ ਰਹੀ ਹੈ। ਲੋਕਾਂ ਨੂੰ ਜੁੜੇ ਰੱਖਣ ਦੇ ਲਈ ਸਾਡੇ ਤੋਂ ਜੋ ਹੋ ਸਕਿਆ, ਅਸੀਂ ਉਹ ਕਰਦੇ ਰਹਾਂਗੇ।

ਰੂਸ ਵੱਲੋਂ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਯੂਕਰੇਨ ਜੰਗ ਨੂੰ ਲੈ ਕੇ ਅਮਰੀਕਾ ਰੂਸ ‘ਤੇ ਲਗਾਤਾਰ ਦਬਾਅ ਵਧਾ ਰਿਹਾ ਹੈ। ਉੱਥੇ ਹੀ ਰੂਸ ਆਪਣੇ ‘ਸੰਪ੍ਰਭੂ ਕਮਿਊਨੀਕੇਸ਼ਨ ਇਨਫਰਾਸਟਰੱਕਚਰ’ ਨੂੰ ਵਿਕਸਤ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਵਟਸਐਪ ‘ਤੇ ਲਗਾਇਆ ਗਿਆ ਬੈਨ ਵੀ ਇਸੇ ਲੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਰੂਸ ਲਗਾਤਾਰ ਵਿਦੇਸ਼ੀ ਟੈਕ ਕੰਪਨਿਆਂ ਤੇ ਦਬਾਵ ਬਣਾ ਰਿਹਾ ਹੈ ਕਿ ਉਹ ਮਾਸਕੋ ਦੇ ਕਾਨੂੰਨਾਂ ਦਾ ਪਾਲਣ ਕਰੋ।

ਕੀ ਹੈ ਰੂਸੀ ਸੁਪਰ ਐਪ MAX?

ਸਵਦੇਸ਼ੀ ਸੁਪਰ ਐਪ

MAX ਨੂੰ ਰੂਸ ਨੇ 2025 ਵਿੱਚ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਸੀ। ਇਹ ਇੱਕ ਘਰੇਲੂ ਮੈਸੇਜਿੰਗ ਐਪ ਹੈ। ਇਹ ਸਿਰਫ਼ ਚੈਟਿੰਗ ਲਈ ਹੀ ਨਹੀਂ ਸਗੋਂ ਇੱਕ ਸੁਪਰ ਐਪ ਵਜੋਂ ਤਿਆਰ ਕੀਤਾ ਗਿਆ ਹੈ।

ਆਲ-ਇਨ-ਵਨ

ਮੈਕਸ ਨੂੰ ਚੀਨ ਦੇ WeChat ਦੇ ਮਾਡਲ ਅਨੁਸਾਰ ਬਣਾਇਆ ਗਿਆ ਹੈ। ਇਹ ਮੈਸੇਜਿੰਗ, ਕਾਲਾਂ, ਸੋਸ਼ਲ ਮੀਡੀਆ, ਡਿਜੀਟਲ ਆਈਡੀ ਅਤੇ ਇਲੈਕਟ੍ਰਾਨਿਕ ਦਸਤਖਤ ਸਭ ਇੱਕੋ ਥਾਂ ‘ਤੇ ਪੇਸ਼ ਕਰਦਾ ਹੈ।

ਸਰਕਾਰੀ ਸੇਵਾਵਾਂ ਦਾ ਲਿੰਕ

ਮੈਕਸ ਐਪ ਰਾਹੀਂ, ਰੂਸੀ ਨਾਗਰਿਕ ਗੋਸੁਸਲੁਗੀ ਵਰਗੀਆਂ ਸਰਕਾਰੀ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।

ਲਾਜ਼ਮੀ ਇੰਸਟਾਲੇਸ਼ਨ

ਸਤੰਬਰ 2025 ਤੋਂ ਰੂਸ ਵਿੱਚ ਵੇਚੇ ਜਾਣ ਵਾਲੇ ਸਾਰੇ ਨਵੇਂ ਸਮਾਰਟਫ਼ੋਨਾਂ ‘ਤੇ ਮੈਕਸ ਪਹਿਲਾਂ ਤੋਂ ਸਥਾਪਤ ਹੋਣਾ ਲਾਜ਼ਮੀ ਹੋਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version