Home ਪੰਜਾਬ ਗੁਰਾਇਆ-ਫਿਲੌਰ ਹਾਈਵੇਅ ‘ਤੇ ਵਾਪਰਿਆ ਸੜਕ ਹਾਦਸਾ, 70 ਸਾਲਾ ਔਰਤ ਦੀ ਹੋਈ ਮੌਤ

ਗੁਰਾਇਆ-ਫਿਲੌਰ ਹਾਈਵੇਅ ‘ਤੇ ਵਾਪਰਿਆ ਸੜਕ ਹਾਦਸਾ, 70 ਸਾਲਾ ਔਰਤ ਦੀ ਹੋਈ ਮੌਤ

0

ਜਲੰਧਰ : ਗੁਰਾਇਆ-ਫਿਲੌਰ ਹਾਈਵੇਅ ‘ਤੇ ਪਿੰਡ ਬੱਛੋਵਾਲ ਦੇ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਲਗਭਗ 70 ਸਾਲਾ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਲੰਧਰ ਤੋਂ ਆ ਰਹੀ ਇੱਕ ਕਾਰ ਹਾਈਵੇਅ ‘ਤੇ ਖੜ੍ਹੇ ਟਿੱਪਰ ਟਰੱਕ ਨਾਲ ਪਿੱਛੇ ਤੋਂ ਟਕਰਾ ਗਈ।

ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਔਰਤ ਗੰਭੀਰ ਜ਼ਖਮੀ ਹੋ ਗਈ। ਸੂਚਨਾ ਮਿਲਣ ‘ਤੇ, ਸੜਕ ਸੁਰੱਖਿਆ ਬਲ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਸੜਕ ਸੁਰੱਖਿਆ ਬਲ ਦੇ ਇੰਚਾਰਜ ਏ.ਐਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਟਿੱਪਰ ਹਾਈਵੇਅ ‘ਤੇ ਖੜ੍ਹਾ ਸੀ, ਅਤੇ ਉਸ ਦਾ ਡਰਾਈਵਰ ਉਸ ਵਿੱਚ ਪਾਣੀ ਪਾ ਰਿਹਾ ਸੀ। ਇਸ ਦੌਰਾਨ, ਕਾਰ ਟਿੱਪਰ ਨਾਲ ਟਕਰਾ ਗਈ। ਕਾਰ ਵਿੱਚ ਔਰਤ ਦੇ ਨਾਲ ਚਾਲਕ ਵੀ ਸਵਾਰ ਸੀ। ਘਟਨਾ ਦੀ ਸੂਚਨਾ ਮਿਲਦੇ ’ਤੇ  ਥਾਣਾ ਫਿਲੌਰ ਦੇ ਐਸ.ਆਈ. ਧਰਮਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ। ਪੁਲੀਸ ਦੇ ਅਨੁਸਾਰ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਜਾਪਦਾ ਸੀ। ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version