ਬਿਹਾਰ: ਬਿਹਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ, ਆਰ.ਜੇ.ਡੀ. ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਕੈਮੂਰ ਜ਼ਿਲ੍ਹੇ ਦੀ ਮੋਹਨੀਆ ਵਿਧਾਨ ਸਭਾ ਸੀਟ ਤੋਂ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੀ ਉਮੀਦਵਾਰ ਸ਼ਵੇਤਾ ਸੁਮਨ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ ਸ਼ਵੇਤਾ ਸੁਮਨ ਦੀ ਨਾਮਜ਼ਦਗੀ ਨੂੰ ਅਯੋਗ ਕਰਾਰ ਦੇ ਦਿੱਤਾ ਹੈ, ਕਿਉਂਕਿ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ । ਇਸ ਤੋਂ ਬਾਅਦ ਸ਼ਵੇਤਾ ਸੁਮਨ ਹੰਝੂਆਂ ਨਾਲ ਫੁੱਟ-ਫੁੱਟ ਕੇ ਰੋ ਪਏ । ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਨਾਮਜ਼ਦਗੀ ਜਾਣਬੁੱਝ ਕੇ ਰੱਦ ਕੀਤੀ ਗਈ ਹੈ।
