ਦੇਹਰਾਦੂਨ : ਉੱਤਰਾਖੰਡ ਵਿੱਚ ਇਨ੍ਹੀਂ ਦਿਨੀਂ ਕੜਾਕੇ ਦੀ ਠੰਢ ਪੈ ਰਹੀ ਹੈ। ਉੱਤਰਕਾਸ਼ੀ ਜ਼ਿਲ੍ਹੇ ਵਿੱਚ ਸੁਕੀ ਠੰਡ ਦੇ ਵਿਚਕਾਰ, ਉਚਾਈ ਵਾਲੇ ਖੇਤਰਾਂ ਵਿੱਚ ਤਾਪਮਾਨ -10 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਗੰਗੋਤਰੀ ਧਾਮ ਵਿੱਚ ਨਦੀਆਂ ਜੰਮਣ ਲੱਗ ਗਈਆਂ ਹਨ। ਗੰਗੋਤਰੀ ਧਾਮ ਸਮੇਤ ਹੋਰ ਥਾਵਾਂ ‘ਤੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਨਾਲ ਹੀ ਉੱਥੇ ਲੋਹੇ ਦੀਆਂ ਪਾਈਪਾਂ ਫਟਣ ਕਾਰਨ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ।
ਮੀਂਹ ਅਤੇ ਬਰਫ਼ਬਾਰੀ ਨਹੀਂ, ਫਿਰ ਵੀ ਮਾਈਨਸ ਵਿੱਚ ਪਾਰਾ
ਭਾਵੇਂ ਪਿਛਲੇ ਕੁਝ ਦਿਨਾਂ ਤੋਂ ਗੰਗੋਤਰੀ ਧਾਮ ਵਿੱਚ ਮੀਂਹ ਜਾਂ ਬਰਫ਼ਬਾਰੀ ਨਹੀਂ ਹੋਈ ਹੈ, ਪਰ ਇਨ੍ਹਾਂ ਦਿਨਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਤੋਂ ਬਿਨਾਂ ਵੀ ਗੰਗੋਤਰੀ ਧਾਮ ਵਿੱਚ ਘੱਟੋ-ਘੱਟ ਤਾਪਮਾਨ ਮਾਈਨਸ 1 ਤੋਂ 10 ਡਿਗਰੀ ਤੱਕ ਜਾ ਰਿਹਾ ਹੈ। ਜਦੋਂਕਿ ਹਰਸ਼ੀਲ ਵਾਦੀ ਵਿੱਚ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ ਚਾਰ ਤੋਂ ਪੰਜ ਡਿਗਰੀ ਦਰਜ ਕੀਤਾ ਜਾ ਰਿਹਾ ਹੈ। ਸ਼ਾਮ 4 ਵਜੇ ਤੋਂ ਬਾਅਦ ਦੇਰ ਰਾਤ ਤੱਕ ਤਾਪਮਾਨ ਮਨਫੀ 1 ਤੋਂ 8 ਡਿਗਰੀ ਤੱਕ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੇਠਲੇ ਇਲਾਕਿਆਂ ਵਿੱਚ ਇੱਕ ਵਾਰ ਫਿਰ ਠੰਢ ਵਧ ਗਈ ਹੈ ਅਤੇ ਪੂਰਾ ਜ਼ਿਲ੍ਹਾ ਸੀਤ ਲਹਿਰ ਦੀ ਲਪੇਟ ਵਿੱਚ ਹੈ।
ਸੁੱਕੀ ਠੰਢ ਨਾਲ ਪਹਾੜਾਂ ’ਤੇ ਬੁਰਾ ਹਾਲ
ਅੱਧਾ ਦਸੰਬਰ ਲੰਘਣ ਵਾਲਾ ਹੈ ਪਰ ਮੀਂਹ ਨਾ ਪੈਣ ਕਾਰਨ ਸੁੱਕੀ ਠੰਢ ਤੇਜ਼ੀ ਨਾਲ ਪੈ ਰਹੀ ਹੈ, ਜਿਸ ਦਾ ਅਸਰ ਪਹਾੜੀ ਅਤੇ ਮੈਦਾਨੀ ਇਲਾਕਿਆਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਅਤੇ ਸ਼ਾਮ ਨੂੰ ਠੰਡ ਕਾਫੀ ਵਧ ਗਈ ਹੈ। ਹਾਲਾਂਕਿ ਦਿਨ ਦੀ ਧੁੱਪ ਲੋਕਾਂ ਨੂੰ ਰਾਹਤ ਦੇ ਰਹੀ ਹੈ। ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ ਵੀ 18 ਦਸੰਬਰ ਤੱਕ ਮੀਂਹ ਪੈਣ ਦੀ ਕਈ ਸੰਭਾਵਨਾ ਨਹੀ ਜਤਾਈ ਹੈ। ਮੀਂਹ ਨਾ ਪੈਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਧੁੰਦ ਅਤੇ ਪਹਾੜੀ ਇਲਾਕਿਆਂ ਵਿੱਚ ਠੰਡ ਵਧ ਰਹੀ ਹੈ।
