ਪਾਣੀਪਤ: ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ‘ਟਟੀਰੀ’ ਗਾਣੇ ਦੇ ਵਿਵਾਦ ਸੰਬੰਧੀ ਰੈਪਰ-ਗਾਇਕ ਬਾਦਸ਼ਾਹ ਹਰਿਆਣਾ ਰਾਜ ਮਹਿਲਾ ਕਮਿਸ਼ਨ ਵੱਲੋਂ ਜਾਰੀ ਸੰਮਨ ਦੇ ਜਵਾਬ ਵਿੱਚ ਅੱਜ ਪਾਣੀਪਤ ਨਹੀਂ ਪਹੁੰਚੇ। ਬਾਦਸ਼ਾਹ ਨੇ ਆਪਣਾ ਵਕੀਲ ਭੇਜਿਆ। ਹਾਲਾਂਕਿ, ਕਮਿਸ਼ਨ ਦੀ ਚੇਅਰਪਰਸਨ, ਰੇਣੂ ਭਾਟੀਆ ਨੇ ਵਕੀਲ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। ਰੇਣੂ ਭਾਟੀਆ ਨੇ ਬਾਦਸ਼ਾਹ ਨੂੰ ਦੁਪਹਿਰ 3:00 ਵਜੇ ਤੱਕ ਨਿੱਜੀ ਤੌਰ ‘ਤੇ ਪੇਸ਼ ਹੋਣ ਦੀ ਸਮਾਂ ਸੀਮਾ ਦਿੱਤੀ।
ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਤੋਂ ਇੱਕ ਨਿਰਧਾਰਤ ਸਮਾਂ-ਸਾਰਣੀ ਪ੍ਰਾਪਤ ਹੋਈ ਹੈ। ਉਨ੍ਹਾਂ ਅੱਗੇ ਟਿੱਪਣੀ ਕੀਤੀ ਕਿ ਬਾਦਸ਼ਾਹ ਹਰਿਆਣਾ ਦਾ ਨਾਮ ਰੋਸ਼ਨ ਕਰ ਰਹੇ ਹਨ , ਗਲਤੀ ਸਾਡੇ ਤੋਂ ਵੀ ਹੋ ਸਕਦੀ ਹੈ । ਅਸੀਂ ਇਸ ਵਿਵਾਦ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਅਪਲੋਡ ਕੀਤਾ ਹੈ ।
ਸ਼ਿਕਾਇਤਕਰਤਾ, ਸਵਿਤਾ ਆਰੀਆ, ਨੇ ਕਿਹਾ ਕਿ ਰੇਣੂ ਭਾਟੀਆ ਨੇ ਬਾਦਸ਼ਾਹ ਦੇ ਵਕੀਲ ਨੂੰ ਕਿਹਾ ਕਿ ਅਸੀਂ ਤੁਹਾਨੂੰ ਨਹੀਂ ਮਿਲਣਾ 3:00 ਵਜੇ ਤੱਕ ਬਾਦਸ਼ਾਹ ਨੂੰ ਪੇਸ਼ ਕੀਤਾ ਜਾਵੇ। ਆਪਣੇ ਘਰ ਹੋਣੇਗਾ ਬਾਦਸ਼ਾਹ। ਇੱਥੇ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਾ ਪਵੇਗਾ । ਸ਼ਿਕਾਇਤਕਰਤਾ ਸਵਿਤਾ ਆਰੀਆ ਨੇ ਕਿਹਾ ਕਿ ਚੇਅਰਪਰਸਨ ਨੇ ਕਿਹਾ ਸੀ ਕਿ ਬਾਦਸ਼ਾਹ ਜੇਕਰ 3:00 ਵਜੇ ਤੱਕ ਪੇਸ਼ ਹੋ ਜਾਣਗੇ ਤਾਂ ਇਹ ਵਿਵਾਦ ਹੱਲ ਹੋ ਸਕਦਾ ਹੈ ਨਹੀਂ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ।
