Home ਰਾਜਸਥਾਨ ਰਾਜਸਥਾਨ ਦੇ ਸਕੂਲਾਂ ‘ਚ ਲੱਗਣਗੇ ‘ਸ਼ੂਗਰ ਬੋਰਡ’

ਰਾਜਸਥਾਨ ਦੇ ਸਕੂਲਾਂ ‘ਚ ਲੱਗਣਗੇ ‘ਸ਼ੂਗਰ ਬੋਰਡ’

0
ਜੈਪੁਰ: ਰਾਜਸਥਾਨ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਗਰੂਕ ਕਰਨ ਲਈ ਨਵੀਂ ਪਹਿਲ ਕੀਤੀ ਜਾ ਰਹੀ ਹੈ। ਇਸ ਤਹਿਤ ਸਕੂਲਾਂ ਵਿੱਚ ‘ਸ਼ੂਗਰ ਬੋਰਡ’ ਲਗਾਏ ਜਾਣਗੇ, ਜਿਨ੍ਹਾਂ ਰਾਹੀਂ ਬੱਚਿਆਂ ਨੂੰ ਦੱਸਿਆ ਜਾਵੇਗਾ ਕਿ ਕੋਲਡ ਡਰਿੰਕਸ, ਚਾਕਲੇਟ ਅਤੇ ਬਿਸਕੁਟ ਵਰਗੀਆਂ ਚੀਜ਼ਾਂ ਵਿੱਚ ਕਿੰਨੀ ਖੰਡ ਹੁੰਦੀ ਹੈ।

ਇਸ ਮੁਹਿੰਮ ਦਾ ਮਕਸਦ ਬੱਚਿਆਂ ਨੂੰ ਰੋਜ਼ਾਨਾ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮੌਜੂਦ ਖੰਡ ਦੀ ਮਾਤਰਾ ਸਮਝਾਉਣਾ ਹੈ। ਬੱਚਿਆਂ ਨੂੰ ਸਿਰਫ਼ ਅੰਕੜਿਆਂ ਰਾਹੀਂ ਜਾਣਕਾਰੀ ਦੇਣ ਦੀ ਬਜਾਏ ਚਮਚਿਆਂ ਦੀ ਵਰਤੋਂ ਕਰਕੇ ਖੰਡ ਦੀ ਮਾਤਰਾ ਦਿਖਾਈ ਜਾਵੇਗੀ। ਇਸ ਤਰੀਕੇ ਨਾਲ ਉਹ ਗਣਿਤ ਵੀ ਸਿੱਖ ਸਕਣਗੇ ਅਤੇ ਖੁਰਾਕ ਵਿੱਚ ਖੰਡ ਦੀ ਮਾਤਰਾ ਬਾਰੇ ਵੀ ਜਾਣੂ ਹੋਣਗੇ।

ਯੋਜਨਾ ਤਹਿਤ ਬੱਚਿਆਂ ਨੂੰ ਕੋਲਡ ਡਰਿੰਕਸ ਦੀ ਥਾਂ ਛਾਛ ਅਤੇ ਨਿੰਬੂ ਪਾਣੀ ਵਰਗੇ ਵਿਕਲਪ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਮਾਪਿਆਂ ਨੂੰ ਲੰਚ ਬਾਕਸ ਵਿੱਚ ਕਰੀਮ ਬਿਸਕੁਟ ਅਤੇ ਚਾਕਲੇਟ ਦੀ ਬਜਾਏ ਸੇਬ ਤੇ ਅਮਰੂਦ ਵਰਗੇ ਫਲ ਰੱਖਣ ਦੀ ਸਲਾਹ ਦਿੱਤੀ ਜਾਵੇਗੀ।

ਦਿੱਤੀ ਗਈ ਜਾਣਕਾਰੀ ਅਨੁਸਾਰ, ਦੀਵਾਲੀ ਤੱਕ ਰਾਜਸਥਾਨ ਦੇ ਸਾਰੇ ਸਕੂਲਾਂ ਵਿੱਚ ‘ਸ਼ੂਗਰ ਬੋਰਡ’ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਪਹਿਲ ਰਾਹੀਂ ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਹੀ ਸਿਹਤਮੰਦ ਖੁਰਾਕ ਚੁਣਨ ਅਤੇ ਵੱਧ ਖੰਡ ਵਾਲੀਆਂ ਚੀਜ਼ਾਂ ਦੀ ਵਰਤੋਂ ਘਟਾਉਣ ਬਾਰੇ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version