Home ਹਰਿਆਣਾ ਰੇਲਵੇ ਨੇ ਯਾਤਰੀਆਂ ਦੇ ਸਫਰ ਨੂੰ ਆਰਾਮਦਾਇਕ ਬਣਾਉਣ ਲਿਆ ਅਹਿਮ ਫ਼ੈਸਲਾ

ਰੇਲਵੇ ਨੇ ਯਾਤਰੀਆਂ ਦੇ ਸਫਰ ਨੂੰ ਆਰਾਮਦਾਇਕ ਬਣਾਉਣ ਲਿਆ ਅਹਿਮ ਫ਼ੈਸਲਾ

0

ਰੇਵਾੜੀ :  ਹਰਿਆਣਾ ਦੇ ਰੇਲ ਯਾਤਰੀਆਂ ਦੇ ਲਈ ਇੱਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਵਾਧੂ ਭੀੜ ਨੂੰ ਦੇਖਦੇ ਹੋਏ, ਭਾਰਤੀ ਰੇਲਵੇ ਨੇ ਯਾਤਰੀਆਂ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ ਤਾਕਿ ਉਨ੍ਹਾਂ ਸਫਰ ਆਰਾਮਦਾਇਕ ਹੋ ਸਕੇ। ਰੇਲਵੇ ਦੇ ਇਸ ਫੈਸਲੇ ਤੋਂ ਯਾਤਰੀਆਂ ਦੇ ਲਈ ਕਨਫਰਮ ਟਿਕਟ ਮਿਲਣਾ ਵੀ ਆਸਾਨ ਹੋ ਜਾਵੇਗਾ।

7 ਰੇਲਗੱਡੀਆਂ ਦਾ ਹੋਇਆ ਵਿਸਤਾਰ

ਰੇਲ ਯਾਤਰੀਆਂ ਦੇ ਲਈ ਚੰਗੀ ਖ਼ਬਰ ਇਹ ਹੈ ਕਿ ਉੱਤਰ ਪੱਛਮੀ ਰੇਲਵੇ ਨੇ ਸੱਤ ਜੋੜੇ ਹਫਤਾਵਾਰੀ ਰੇਲਗੱਡੀਆਂ ਦੇ ਸੰਚਾਲਨ ਦੇ ਵਿਸਥਾਰ ਨੂੰ ਮਾਰਚ ਮਹੀਨੇ ਤੱਕ ਕਰ ਦਿੱਤਾ ਹੈ। ਜਦੋਂ ਕਿ ਪਹਿਲਾਂ ਇਹ ਰੇਲਗੱਡੀਆਂ ਸਿਰਫ਼ ਫਰਵਰੀ ਮਹੀਨੇ ਤੱਕ ਚੱਲਣੀਆਂ ਸਨ। ਇਨ੍ਹਾਂ ਰੇਲਗੱਡੀਆਂ ਦੇ ਵਿਸਥਾਰ ਨਾਲ ਲੰਬੀ ਦੂਰੀ ਦੀ ਯਾਤਰਾ ’ਤੇ ਜਾਣ ਵਾਲਿਆਂ ਨੂੰ ਲਾਭ ਪਹੁੰਚੇਗਾ।

ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਨੇ ਕਿਹਾ ਕਿ ਹਫਤਾਵਾਰੀ ਰੇਲਗੱਡੀਆਂ ਦੀ ਸਮੀਖਿਆ ਕਰਨ ਤੋਂ ਬਾਅਦ, ਹੋਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਇਨ੍ਹਾਂ ਰੇਲਗੱਡੀਆਂ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਰੇਲਗੱਡੀਆਂ ਦੇ ਸੰਚਾਲਨ ਨਾਲ ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ। ਖਾਟੂਸ਼ਿਆਮ, ਸ਼ਿਰਡੀ ਸਾਈਂ ਬਾਬਾ ਮੰਦਰ ਅਤੇ ਮੁੰਬਈ ਵਰਗੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇਸ ਵਾਧੇ ਦਾ ਲਾਭ ਮਿਲੇਗਾ।

ਇਨ੍ਹਾਂ ਰੇਲਗੱਡੀਆਂ ਦਾ ਹੋਇਆ ਵਿਸਤਾਰ

ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ ਕਿ ਜਿਨ੍ਹਾਂ ਟ੍ਰੇਨਾ ਦੇ ਵਿਸਤਾਰ ਨੂੰ ਮਾਰਚ ਮਹੀਨੇ ਦੇ ਵਿਸਤਾਰ ਦੀ ਹਰੀ ਝੰਡੀ ਮਿਲੀ ਹੈ ਉਨ੍ਹਾਂ ਵਿੱਚ ਬੀਕਾਨੇਰ-ਸਾਈਨਗਰ ਸ਼ਿਰਡੀ, ਹਿਸਾਰ-ਖੜਕੀ, ਹਿਸਾਰ-ਵਲਸਾਦ, ਭਗਤ ਕੀ ਕੋਠੀ-ਬਾਂਦਰਾ ਟਰਮੀਨਸ, ਅਜਮੇਰ-ਬਾਂਦਰਾ ਟਰਮੀਨਸ, ਅਜਮੇਰ-ਦੌਂਦ ਅਤੇ ਅਜਮੇਰ-ਸੋਲਾਪੁਰ ਸ਼ਾਮਲ ਹਨ। ਇਨ੍ਹਾਂ ਦੇ ਸੰਚਾਲਨ ਸਮਾਂ-ਸਾਰਣੀ ਉਹੀ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version