ਜਲੰਧਰ : ਗਰਮੀਆਂ ਦੇ ਮੌਸਮ ‘ਚ ਯਾਤਰੀਆਂ ਦੀ ਜ਼ਿਆਦਾ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਵੀਂ ਦਿੱਲੀ ਵਿਚਕਾਰ ਸਪੈਸ਼ਲ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਮੁਤਾਬਕ ਰੇਲਗੱਡੀ ਨੰਬਰ 04678 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ ਲਈ 25 ਜੁਲਾਈ ਨੂੰ ਸਵੇਰੇ 9.40 ਵਜੇ ਰਵਾਨਾ ਹੋਵੇਗੀ।
ਇਹ ਟਰੇਨ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨ, ਜੰਮੂ ਤਵੀ, ਕਠੂਆ ਅਤੇ ਪਠਾਨਕੋਟ ਕੈਂਟ ਤੋਂ ਹੁੰਦੀ ਹੋਈ ਦੁਪਹਿਰ 3.25 ਵਜੇ ਜਲੰਧਰ ਕੈਂਟ ਸਟੇਸ਼ਨ ਪਹੁੰਚੇਗੀ ਅਤੇ ਬਾਅਦ ਦੁਪਹਿਰ 3.30 ਵਜੇ ਰਵਾਨਾ ਹੋਵੇਗੀ। ਇਸ ਤੋਂ ਬਾਅਦ ਇਹ ਟਰੇਨ ਲੁਧਿਆਣਾ, ਅੰਬਾਲਾ ਕੈਂਟ ਅਤੇ ਪਾਣੀਪਤ ਤੋਂ ਹੁੰਦੀ ਹੋਈ ਰਾਤ 9.40 ਵਜੇ ਨਵੀਂ ਦਿੱਲੀ ਪਹੁੰਚੇਗੀ।
ਵਾਪਸੀ ਦੀ ਦਿਸ਼ਾ ਵਿੱਚ, ਟਰੇਨ ਨੰਬਰ 04677 ਨਵੀਂ ਦਿੱਲੀ ਤੋਂ 25 ਜੁਲਾਈ ਨੂੰ ਰਾਤ 11.45 ਵਜੇ ਰਵਾਨਾ ਹੋਵੇਗੀ। ਇਹ ਟਰੇਨ 26 ਜੁਲਾਈ ਨੂੰ ਸਵੇਰੇ 5.22 ਵਜੇ ਪਾਣੀਪਤ, ਅੰਬਾਲਾ ਕੈਂਟ ਅਤੇ ਲੁਧਿਆਣਾ ਤੋਂ ਹੁੰਦੀ ਹੋਈ ਜਲੰਧਰ ਕੈਟ ਸਟੇਸ਼ਨ ਪਹੁੰਚੇਗੀ ਅਤੇ 5.27 ਵਜੇ ਅੱਗੇ ਰਵਾਨਾ ਹੋਵੇਗੀ। ਇਸ ਤੋਂ ਬਾਅਦ ਇਹ ਟਰੇਨ ਪਠਾਨਕੋਟ ਕੈਂਟ, ਕਠੂਆ ਅਤੇ ਜੰਮੂ ਤਵੀ ਤੋਂ ਹੁੰਦੀ ਹੋਈ ਦੁਪਹਿਰ 12 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ।
