Home ਪੰਜਾਬ ਰੇਲਵੇ ਮੰਤਰਾਲੇ ਨੇ ਫਿਰੋਜ਼ਪੁਰ-ਪੱਟੀ ਰੇਲ ਲਿੰਕ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ

ਰੇਲਵੇ ਮੰਤਰਾਲੇ ਨੇ ਫਿਰੋਜ਼ਪੁਰ-ਪੱਟੀ ਰੇਲ ਲਿੰਕ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ

0

ਸ਼੍ਰੀ ਗੰਗਾਨਗਰ : ਰੇਲਵੇ ਮੰਤਰਾਲੇ ਨੇ ਫਿਰੋਜ਼ਪੁਰ-ਪੱਟੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸ਼੍ਰੀ ਗੰਗਾਨਗਰ ਅਤੇ ਅੰਮ੍ਰਿਤਸਰ ਵਿਚਕਾਰ ਦੂਰੀ ਲਗਭਗ 150 ਕਿਲੋਮੀਟਰ ਘੱਟ ਜਾਵੇਗੀ। 25.72 ਕਿਲੋਮੀਟਰ ਦਾ ਇਹ ਪ੍ਰੋਜੈਕਟ ₹764.19 ਕਰੋੜ ਦੀ ਲਾਗਤ ਨਾਲ ਪੂਰਾ ਹੋਵੇਗੀ, ਜਿਸ ਵਿੱਚੋਂ ₹166 ਕਰੋੜ ਜ਼ਮੀਨ ਪ੍ਰਾਪਤੀ ‘ਤੇ ਖਰਚ ਕੀਤੇ ਜਾਣਗੇ।

ਬੀਕਾਨੇਰ-ਸ਼੍ਰੀਗੰਗਾਨਗਰ-ਅੰਮ੍ਰਿਤਸਰ ਰੇਲਵੇ ਲਾਈਨ ਦਾ ਸਫਰ ਹੋਵੇਗਾ ਛੋਟਾ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਯਤਨਾਂ ਸਦਕਾ ਪ੍ਰਵਾਨ ਕੀਤੀ ਗਈ ਇਸ ਪ੍ਰੋਜੈਕਟ ਨਾਲ ਪੰਜਾਬ ਦੇ ਨਾਲ-ਨਾਲ ਰਾਜਸਥਾਨ ਦੇ ਯਾਤਰੀਆਂ ਨੂੰ ਵੀ ਵੱਡਾ ਲਾਭ ਮਿਲੇਗਾ। ਇਸ ਨਵੀਂ ਰੇਲ ਲਾਈਨ ਨਾਲ ਫਿਰੋਜ਼ਪੁਰ-ਅੰਮ੍ਰਿਤਸਰ ਦੀ ਦੂਰੀ 196 ਤੋਂ ਘੱਟ ਕੇ 100 ਕਿਲੋਮੀਟਰ ਰਹਿ ਜਾਵੇਗੀ। ਨਾਲ ਹੀ ਬੀਕਾਨੇਰ-ਸ੍ਰੀ ਗੰਗਾਨਗਰ-ਅੰਮ੍ਰਿਤਸਰ ਰੇਲਮਾਰਗ ਦਾ ਸਫ਼ਰ ਵੀ ਛੋਟਾ ਹੋਵੇਗਾ।

ਲਗਭਗ 10 ਲੱਖ ਲੋਕਾਂ ਨੂੰ ਸਿੱਧਾ ਲਾਭ

ਪ੍ਰੋਜੈਕਟ ਨਾਲ ਕਰੀਬ 10 ਲੱਖ ਲੋਕਾਂ ਨੂੰ ਸਿੱਧਾ ਲਾਭ ਅਤੇ 2.5 ਲੱਖ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ। ਇਹ ਮਾਰਗ ਨਾ ਸਿਰਫ਼ ਯਾਤਰੀਆਂ, ਸਗੋਂ ਵਪਾਰ, ਰੱਖਿਆ ਅਤੇ ਉਦਯੋਗਿਕ ਵਿਕਾਸ ਦੇ ਲਿਹਾਜ਼ ਨਾਲ਼ ਵੀ ਬਹੁਤ ਲਾਭਦਾਇਕ ਸਾਬਤ ਹੋਵੇਗਾ।

ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ਨੂੰ ਮਿਲੇਗਾ ਲਾਭ

ਫ਼ਿਰੋਜ਼ਪੁਰ-ਪੱਟੀ ਰੇਲ ਲਿੰਕ ਪ੍ਰੋਜੈਕਟ ਤੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਨੂੰ ਲਾਭ ਹੋਵੇਗਾ। ਇਹ ਪ੍ਰੋਜੈਕਟ ਸ੍ਰੀ ਗੰਗਾਨਗਰ ਨੂੰ ਮੁੰਬਈ ਨਾਲ ਜੋੜਨ ਵਾਲੇ ਰੂਟ ਦਾ ਹਿੱਸਾ ਹੈ। ਇਹ ਪ੍ਰੋਜੈਕਟ ਸ੍ਰੀ ਗੰਗਾਨਗਰ ਨੂੰ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਨਾਲ ਵੀ ਜੋੜੇਗਾ। ਸ੍ਰੀ ਗੰਗਾਨਗਰ ਤੋਂ ਇਲਾਵਾ, ਬੀਕਾਨੇਰ ਅਤੇ ਹਨੂੰਮਾਨਗੜ੍ਹ ਨੂੰ ਵੀ ਲਾਭ ਮਿਲੇਗਾ।

NO COMMENTS

LEAVE A REPLY

Please enter your comment!
Please enter your name here

Exit mobile version