Home ਖੇਡਾਂ IPL 2026 ਤੋਂ ਪਹਿਲਾਂ ਰਾਹੁਲ ਦ੍ਰਾਵਿੜ ਨੇ ਰਾਜਸਥਾਨ ਰਾਇਲਜ਼ ਦੇ ਕੋਚ ਅਹੁਦੇ...

IPL 2026 ਤੋਂ ਪਹਿਲਾਂ ਰਾਹੁਲ ਦ੍ਰਾਵਿੜ ਨੇ ਰਾਜਸਥਾਨ ਰਾਇਲਜ਼ ਦੇ ਕੋਚ ਅਹੁਦੇ ਤੋਂ ਦਿੱਤਾ ਅਸਤੀਫ਼ਾ

0

Sports News : ਆਈ.ਪੀ.ਐਲ. 2026 ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੀਆਂ ਮੁਸ਼ਕਲਾਂ ਖਤਮ ਹੋਣ ਨਾਮ ਨਹੀਂ ਲੈ ਰਹੀਆਂ ਹਨ। ਪਹਿਲਾਂ ਸੰਜੂ ਸੈਮਸਨ ਦੇ ਟੀਮ ਛੱਡਣ ਦੀ ਖ਼ਬਰ ਸੀ ਅਤੇ ਹੁਣ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵੀ ਟੀਮ ਨੂੰ ਅਲਵਿਦਾ ਕਹਿ ਦਿੱਤਾ ਹੈ। ਸੰਜੂ ਸੈਮਸਨ ਦੇ ਫਰੈਂਚਾਇਜ਼ੀ ਛੱਡਣ ਦੀਆਂ ਅਫਵਾਹਾਂ ਦੇ ਵਿਚਕਾਰ, ਆਰ.ਆਰ ਨੇ ਅੱਜ (30 ਅਗਸਤ) ਨੂੰ ਦ੍ਰਾਵਿੜ ਦੇ ਕੋਚਿੰਗ ਅਹੁਦੇ ਤੋਂ ਜਾਣ ਦਾ ਐਲਾਨ ਕੀਤਾ। ਆਰ.ਆਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਦ੍ਰਾਵਿੜ ਨੂੰ ਢਾਂਚਾਗਤ ਸਮੀਖਿਆ ਦੇ ਹਿੱਸੇ ਵਜੋਂ ਇੱਕ ਵੱਡੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਆਰ.ਆਰ ਵਿੱਚ ਉਨ੍ਹਾਂ ਦੀ ਵਾਪਸੀ ਸਿਰਫ਼ ਇੱਕ ਸੀਜ਼ਨ ਤੱਕ ਚੱਲੀ।

ਦ੍ਰਾਵਿੜ ਦੇ ਆਰ.ਆਰ ਛੱਡਣ ਦੇ ਫੈਸਲੇ ਦਾ ਸਮਾਂ ਬਹੁਤ ਅਹਿਮ ਹੈ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੈਮਸਨ ਆਰ.ਆਰ. ਛੱਡਣਾ ਚਾਹੁੰਦਾ ਹੈ। ਚੇਨਈ ਸੁਪਰ ਕਿੰਗਜ਼ (ਸੀ.ਐਸ.ਕੇ) ਉਨ੍ਹਾਂ ਫ੍ਰੈਂਚਾਇਜ਼ੀ ਵਿੱਚੋਂ ਇੱਕ ਹੈ ਜੋ ਉਨ੍ਹਾਂ ਨੂੰ ਸਾਈਨ ਕਰਨਾ ਚਾਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਹੁਲ ਦ੍ਰਾਵਿੜ ਦੇ ਕੋਚਿੰਗ ਅਹੁਦੇ ਤੋਂ ਹਟਣ ਤੋਂ ਬਾਅਦ ਸੈਮਸਨ ਟੀਮ ਨਾਲ ਰਹਿੰਦਾ ਹੈ ਜਾਂ ਨਹੀਂ।

2011 ਵਿੱਚ ਟੀਮ ਵਿੱਚ ਸ਼ਾਮਲ ਹੋਏ ਦ੍ਰਾਵਿੜ

ਰਾਹੁਲ ਦ੍ਰਾਵਿੜ ਆਈ.ਪੀ.ਐਲ. 2011 ਵਿੱਚ ਮੈਗਾ-ਨਿਲਾਮੀ ਵਿੱਚ ਇਸ ਟੀਮ ਨਾਲ ਜੁੜੇ ਸਨ। ਉਹ ਤਿੰਨ ਸਾਲ ਇੱਕ ਖਿਡਾਰੀ ਵਜੋਂ ਖੇਡਣ ਤੋਂ ਬਾਅਦ 2013 ਵਿੱਚ ਆਈ.ਪੀ.ਐਲ ਤੋਂ ਸੰਨਿਆਸ ਲੈ ਗਿਆ ਸੀ। ਇਸ ਤੋਂ ਬਾਅਦ ਉਹ ਇਸ ਟੀਮ ਵਿੱਚ ਕੋਚਿੰਗ ਸਟਾਫ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਆਈ.ਪੀ.ਐਲ. 2014 ਅਤੇ 2015 ਵਿੱਚ ਰਾਜਸਥਾਨ ਰਾਇਲਜ਼ ਨੂੰ ਕੋਚਿੰਗ ਦਿੱਤੀ। ਉਹ 2015 ਤੋਂ 2024 ਤੱਕ ਬੀ.ਸੀ.ਸੀ.ਆਈ. ਨਾਲ ਜੁੜੇ ਰਹੇ। ਪਰ 2026 ਤੋਂ ਪਹਿਲਾਂ, ਉਹ ਇਸ ਫਰੈਂਚਾਇਜ਼ੀ ਤੋਂ ਵੱਖ ਹੋ ਗਏ। ਹੁਣ ਉਹ ਆਈ.ਪੀ.ਐਲ. 2026 ਤੋਂ ਪਹਿਲਾਂ ਕਿਸੇ ਹੋਰ ਫਰੈਂਚਾਇਜ਼ੀ ਵਿੱਚ ਸ਼ਾਮਲ ਹੋ ਸਕਦੇ ਹਨ।

ਆਈ.ਪੀ.ਐਲ. 2025 ਵਿੱਚ ਆਰ.ਆਰ. ਦਾ ਪ੍ਰਦਰਸ਼ਨ

ਆਈ.ਪੀ.ਐਲ. 2025 ਵਿੱਚ ਰਾਜਸਥਾਨ ਰਾਇਲਜ਼ ਸਿਰਫ਼ 4 ਜਿੱਤਾਂ ਹੀ ਹਾਸਲ ਕਰ ਸਕਿਆ ਅਤੇ ਅੰਕ ਸੂਚੀ ਵਿੱਚ ਨੌਵੇਂ ਸਥਾਨ ‘ਤੇ ਰਿਹਾ। ਇਹ ਸੀਜ਼ਨ ਰਾਜਸਥਾਨ ਲਈ ਸਭ ਤੋਂ ਮਾੜੇ ਸੀਜ਼ਨਾਂ ਵਿੱਚੋਂ ਇੱਕ ਸੀ। ਕਪਤਾਨ ਸੰਜੂ ਸੈਮਸਨ ਸੱਟ ਕਾਰਨ ਸਿਰਫ਼ ਕੁਝ ਮੈਚ ਹੀ ਖੇਡ ਸਕੇ ਸਨ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ, ਰਿਆਨ ਪਰਾਗ ਨੇ ਟੀਮ ਦੀ ਕਮਾਨ ਸੰਭਾਲੀ ਸੀ ।

NO COMMENTS

LEAVE A REPLY

Please enter your comment!
Please enter your name here

Exit mobile version