Home ਰਾਜਸਥਾਨ ਪੁਸ਼ਕਰ ਮੇਲੇ ‘ਚ ‘ਲਗਾਨ’ ਸਟਾਈਲ ਕ੍ਰਿਕਟ, 60 ਕਿਲੋਮੀਟਰ ਘੋੜਿਆਂ ਦੀ ਫਿਟਨੈਸ ਰਾਈਡ

ਪੁਸ਼ਕਰ ਮੇਲੇ ‘ਚ ‘ਲਗਾਨ’ ਸਟਾਈਲ ਕ੍ਰਿਕਟ, 60 ਕਿਲੋਮੀਟਰ ਘੋੜਿਆਂ ਦੀ ਫਿਟਨੈਸ ਰਾਈਡ

0

ਅਜਮੇਰ: ਰਾਜਸਥਾਨ ਦੇ ਮਸ਼ਹੂਰ ਪੁਸ਼ਕਰ ਮੇਲੇ ਵਿੱਚ ਇਸ ਵਾਰ ਕਈ ਨਵੇਂ ਅਤੇ ਰਵਾਇਤੀ ਪ੍ਰੋਗਰਾਮ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਨਗੇ। 2026 ਦੇ ਮੇਲੇ ਵਿੱਚ ਫਿਲਮ ‘ਲਗਾਨ’ ਦੀ ਤਰਜ਼ ’ਤੇ ਕ੍ਰਿਕਟ ਮੈਚ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪਹਿਲੀ ਵਾਰ ਘੋੜਿਆਂ ਦੀ ਐਂਡਿਊਰੈਂਸ ਰਾਈਡਿੰਗ ਯਾਨੀ ਫਿਟਨੈਸ ਰੇਸ ਵੀ ਕਰਵਾਉਣ ਦੀ ਤਿਆਰੀ ਹੈ।

ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਪ੍ਰੋਗਰਾਮ ਮੁਤਾਬਕ ਪੁਸ਼ਕਰ ਮੇਲੇ ਦੀਆਂ ਮੁੱਖ ਗਤੀਵਿਧੀਆਂ 17 ਤੋਂ 24 ਨਵੰਬਰ ਤੱਕ ਹੋਣਗੀਆਂ। 17 ਨਵੰਬਰ ਨੂੰ ਪੂਜਾ, ਝੰਡਾ ਲਹਿਰਾਉਣ ਅਤੇ ਨਗਾੜਾ ਵਾਦਨ ਨਾਲ ਮੇਲੇ ਦਾ ਰਸਮੀ ਆਗਾਜ਼ ਹੋਵੇਗਾ। ਇਸ ਤੋਂ ਬਾਅਦ ਸੱਭਿਆਚਾਰਕ ਅਤੇ ਖੇਡ ਮੁਕਾਬਲੇ ਕਰਵਾਏ ਜਾਣਗੇ।

23 ਨਵੰਬਰ ਨੂੰ ਸਵੇਰੇ 11 ਵਜੇ ਮੈਲਾ ਗਰਾਊਂਡ ਵਿੱਚ ‘ਲਗਾਨ’ ਸਟਾਈਲ ਕ੍ਰਿਕਟ ਮੈਚ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ 18 ਤੋਂ 22 ਨਵੰਬਰ ਤੱਕ ਲੰਗੜੀ ਟਾਂਗ, ਸਤੋਲੀਆ, ਗਿੱਲੀ-ਡੰਡਾ, ਕਬੱਡੀ, ਰੱਸਾਕਸ਼ੀ, ਵਾਲੀਬਾਲ, ਪੱਗ ਬੰਨ੍ਹਣ ਅਤੇ ਮੁੱਛਾਂ ਵਰਗੇ ਮੁਕਾਬਲੇ ਵੀ ਹੋਣਗੇ।

ਘੋੜਿਆਂ ਦੀ ਫਿਟਨੈਸ ਰੇਸ ਇਸ ਵਾਰ ਦਾ ਇੱਕ ਹੋਰ ਖਾਸ ਆਕਰਸ਼ਣ ਹੋਵੇਗੀ। ਘੋੜੇ ਅਤੇ ਸਵਾਰ ਮਿਲ ਕੇ 60 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਇਸ ਦੌਰਾਨ ਘੋੜਿਆਂ ਦੀ ਦਿਲ ਦੀ ਧੜਕਣ, ਡੀਹਾਈਡਰੇਸ਼ਨ ਅਤੇ ਸਮੁੱਚੀ ਫਿਟਨੈਸ ਦੀ ਜਾਂਚ ਕੀਤੀ ਜਾਵੇਗੀ। ਰਾਈਡ ਨੂੰ 20-20 ਕਿਲੋਮੀਟਰ ਦੇ ਤਿੰਨ ਲੂਪਾਂ ਵਿੱਚ ਵੰਡਣ ਦੀ ਯੋਜਨਾ ਹੈ।

ਇਸ ਤੋਂ ਇਲਾਵਾ ਸਭ ਤੋਂ ਵੱਧ ਦੁੱਧ ਦੇਣ ਵਾਲੀ ਊਠਣੀ ਦੀ ਮੁਕਾਬਲੇਬਾਜ਼ੀ ਕਰਵਾਉਣ ’ਤੇ ਵੀ ਵਿਚਾਰ ਚੱਲ ਰਿਹਾ ਹੈ। ਇਸ ਵਿੱਚ ਨਿਰਧਾਰਤ ਪ੍ਰਕਿਰਿਆ ਰਾਹੀਂ ਵੱਧ ਦੁੱਧ ਦੇਣ ਵਾਲੀ ਊਠਣੀ ਦੀ ਚੋਣ ਕੀਤੀ ਜਾਵੇਗੀ ਅਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਪਸ਼ੂਪਾਲਕ ਨੂੰ ਸਨਮਾਨਿਤ ਕਰਨ ਦੀ ਤਿਆਰੀ ਹੈ।

24 ਨਵੰਬਰ ਨੂੰ ਕਲੋਜ਼ਿੰਗ ਸੈਰੇਮਨੀ, ਸੱਭਿਆਚਾਰਕ ਪ੍ਰੋਗਰਾਮ ਅਤੇ ਇਨਾਮ ਵੰਡ ਸਮਾਰੋਹ ਨਾਲ ਮੇਲੇ ਦਾ ਸਮਾਪਨ ਹੋਵੇਗਾ। ਇਸ ਤਰ੍ਹਾਂ ਇਸ ਸਾਲ ਪੁਸ਼ਕਰ ਮੇਲੇ ਵਿੱਚ ਖੇਡਾਂ, ਪਸ਼ੂ ਮੁਕਾਬਲਿਆਂ, ਲੋਕ-ਸੱਭਿਆਚਾਰ ਅਤੇ ਧਾਰਮਿਕ ਪ੍ਰੋਗਰਾਮਾਂ ਦਾ ਮਿਲਿਆ-ਜੁਲਿਆ ਰੂਪ ਦੇਖਣ ਨੂੰ ਮਿਲੇਗਾ।

NO COMMENTS

LEAVE A REPLY

Please enter your comment!
Please enter your name here

Exit mobile version