ਇੰਗਲੈਡ: ਇੰਗਲੈਂਡ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 39 ਸਾਲਾ ਕੁਲਜੀਤ ਸਿੰਘ ਉੱਪਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ਼ਰੌਪਸ਼ਾਇਰ ’ਚ ਵਾਪਰੇ ਹਾਦਸੇ ਵਿਚ ਕੁਲਜੀਤ ਸਿੰਘ ਦੀ ਮੌਤ ਹੋ ਗਈ। ਉਹ ਟੈਲਫੋਰਡ ਦਾ ਰਹਿਣ ਵਾਲਾ ਸੀ।
ਵੈਸਟ ਮਰਸੀਆ ਪੁਲਿਸ ਮੁਤਾਬਕ ਹਾਦਸਾ ਬੀਤੀ ਰਾਤ ਕਰੀਬ 10:55 ਵਜੇ, ਨਿਊਪੋਰਟ ਨੇੜੇ ਏ41 ਜਰਨੈਲੀ ਸੜਕ ’ਤੇ ਵਾਪਰਿਆ। ਕੁਲਜੀਤ ਸਿੰਘ ਉੱਪਲ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਕੁਲਜੀਤ ਸਿੰਘ ਉੱਪਲ ਸਕੂਲ ਆਫ ਕੋਡਿੰਗ ਐਂਡ ਏ ਆਈ ਵਿਚ ਚੀਫ ਆਪਰੇਟਿੰਗ ਅਫ਼ਸਰ ਗਵਰਨਰ ਸੀ। ਉਹ ਆਪਣੇ ਪਿੱਛੇ ਪਤਨੀ ਤੇ 5 ਤੇ 2 ਸਾਲ ਦੇ 2 ਛੋਟੇ ਬੱਚੇ ਛੱਡ ਗਿਆ ਹੈ।
