HomePunjabI.N.D.I.A ਗਠਜੋੜ 'ਚ ਅਹਿਮ ਭੂਮਿਕਾ ਨਿਭਾਏਗਾ ਪੰਜਾਬ! ਪੋਸਟਰ ਕੀਤਾ ਜਾਰੀ

I.N.D.I.A ਗਠਜੋੜ ‘ਚ ਅਹਿਮ ਭੂਮਿਕਾ ਨਿਭਾਏਗਾ ਪੰਜਾਬ! ਪੋਸਟਰ ਕੀਤਾ ਜਾਰੀ

ਚੰਡੀਗੜ੍ਹ: ਗਠਬੰਧਨ I.N.D.I.A ਦੀ ਅੱਜ ਤੀਜੀ ਮੀਟਿੰਗ (meeting) ਹੋਣ ਜਾ ਰਹੀ ਹੈ, ਇਸ ਤੋਂ ਪਹਿਲਾਂ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ। ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਵਿਰੁੱਧ ਆਗਾਮੀ ਲੋਕ ਸਭਾ ਚੋਣਾਂ 2024 ਲਈ ਬਣਾਏ ਗਏ ਦੇਸ਼ ਦੀਆਂ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਗਠਜੋੜ I.N.D.I.A ਦੀ ਅਗਲੀ ਰਣਨੀਤੀ ਬਾਰੇ ਅੱਜ ਮੁੰਬਈ ਵਿੱਚ ਤੀਜੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਤੋਂ ਪਹਿਲਾਂ I.N.D.I.A ਨੇ ਇਕ ਪੋਸਟ ਵੀ ਜਾਰੀ ਕੀਤੀ ਹੈ ਜਿਸ ਦਾ ਨਾਂ ‘ਸਪੀਕ ਇੰਡੀਆ’ ਰੱਖਿਆ ਗਿਆ ਹੈ।

ਜਾਣਕਾਰੀ ਮੁਤਾਬਕ ਜਾਰੀ ਕੀਤੇ ਗਏ ਇਸ ਪੋਸਟਰ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ (CM Bhagwant Mann) ਦੀ ਫੋਟੋ ਲੱਗੀ ਹੈ। ਇਸ ਪੋਸਟਰ ਵਿੱਚ ਸੀ.ਐਮ. ਮਾਨ ਦੀ ਫੋਟੋ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਮਾਹਿਰਾਂ ਵਿੱਚ ਚਰਚਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ I.N.D.I.A ਗਠਜੋੜ ਵਿੱਚ ਸਟਾਰ ਪ੍ਰਚਾਰਕ ਵਜੋਂ ਅਹਿਮ ਭੂਮਿਕਾ ਮਿਲ ਸਕਦੀ ਹੈ।

PunjabKesari

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments