Home ਪੰਜਾਬ ਪੰਜਾਬ ਪਾਵਰਕਾਮ ਨੇ ਸੋਲਰ ਬਿਜਲੀ ਲਈ ਨਵੀਆਂ ਦਰਾਂ ਕੀਤੀਆਂ ਤੈਅ , 1...

ਪੰਜਾਬ ਪਾਵਰਕਾਮ ਨੇ ਸੋਲਰ ਬਿਜਲੀ ਲਈ ਨਵੀਆਂ ਦਰਾਂ ਕੀਤੀਆਂ ਤੈਅ , 1 ਅਪ੍ਰੈਲ ਤੋਂ ਹੋਣਗੀਆਂ ਲਾਗੂ

0

ਪੰਜਾਬ  : ਪੰਜਾਬ ਪਾਵਰਕਾਮ ਨੇ ਸੋਲਰ ਬਿਜਲੀ ਲਈ ਨਵੀਆਂ ਦਰਾਂ ਤੈਅ ਕਰ ਦਿੱਤੀਆਂ ਹਨ। ਹਾਂਜੀ, ਜੇਕਰ ਤੁਸੀਂ ਘਰ, ਦੁਕਾਨ ਜਾਂ ਫੈਕਟਰੀ ਦੀ ਛੱਤ ‘ਤੇ ਸੋਲਰ ਪੈਨਲ ਲਗਵਾਏ ਹਨ, ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ।

ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਅਨੁਸਾਰ, ਵਿੱਤੀ ਸਾਲ 2026-27 ਦੇ ਲਈ ਸੋਲਰ ਬਿਜਲੀ ਦੀ ਦਰ 2.97 ਰੁਪਏ ਪ੍ਰਤੀ ਯੂਨਿਟ ਨਿਰਧਾਰਤ ਕੀਤੀ ਗਈ ਹੈ। ਇਹ ਨਵੀਂ ਦਰ 1 ਅਪ੍ਰੈਲ, 2026 ਤੋਂ 31 ਮਾਰਚ, 2027 ਤੱਕ ਲਾਗੂ ਰਹੇਗੀ। ਸੋਲਰ ਪੈਨਲਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਨੂੰ ਪਾਵਰਕਾਮ ਇਸ ਦਰ ‘ਤੇ ਖਰੀਦੇਗਾ ਅਤੇ ਇਹ ਰਕਮ ਤੁਹਾਡੇ ਬਿਜਲੀ ਬਿੱਲ ਤੋਂ ਘਟਾ ਦਿੱਤਾ ਜਾਵੇਗਾ। ਇਸ ਨਾਲ ਖਪਤਕਾਰਾਂ ਦੇ ਬਿੱਲ ਘੱਟ ਹੋਵੇਗਾ। ਹਾਲਾਂਕਿ ਇਸਦੇ ਬਦਲੇ ਨਕਦ ਪੈਸਾ ਨਹੀਂ ਦਿੱਤਾ ਜਾਵੇਗਾ। ਇਹ ਸੁਵਿਧਾ ਸਿਰਫ਼ ਆਨ-ਗਰਿੱਡ ਸੋਲਰ ਸਿਸਟਮ ਵਾਲੀਆਂ ਨੂੰ ਮਿਲੇਗੀ। ਆਫ-ਗਰਿੱਡ ਸਿਸਟਮਾਂ ‘ਤੇ ਇਹ ਲਾਗੂ ਨਹੀਂ ਹੋਵੇਗਾ।

ਨਿਯਮਾਂ ਦੇ ਅਨੁਸਾਰ, ਇੱਕ ਖਪਤਕਾਰ ਆਪਣੇ ਮਨਜ਼ੂਰਸ਼ੁਦਾ ਲੋਡ ਦੇ ਵੱਧ ਤੋਂ ਵੱਧ 90% ਤੱਕ ਸੋਲਰ ਸਿਸਟਮ ਲਗਾ ਸਕਦਾ ਹੈ, ਇਸ ਲਈ ਉਤਪਾਦਨ ਆਮ ਤੌਰ ‘ਤੇ ਖਪਤ ਤੋਂ ਵੱਧ ਨਹੀਂ ਹੁੰਦਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਵੀ ਜਾਰੀ ਰਹੇਗੀ। ਸੋਲਰ ਪੈਨਲ ਖਾਸ ਤੌਰ ‘ਤੇ ਉਨ੍ਹਾਂ ਖਪਤਕਾਰਾਂ ਦੇ ਲਈ ਜ਼ਿਆਦਾ ਫਾਇਦੇਮੰਦ ਹੈ, ਜਿਨ੍ਹਾਂ ਦਾ ਲੋਡ 7 ਕਿਲੋਵਾਟ ਤੋਂ ਵੱਧ ਹੈ ਜਾਂ ਜਿਨ੍ਹਾਂ ਦੀ ਖਪਤ ਜ਼ਿਆਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version