Home ਪੰਜਾਬ ਪੰਜਾਬ ਸਰਕਾਰ ਨੇ ਚਾਰ ਪੀ.ਸੀ.ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ ਚਾਰ ਪੀ.ਸੀ.ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ

0

ਪੰਜਾਬ : ਪੰਜਾਬ ਸਰਕਾਰ ਨੇ ਪ੍ਰਸ਼ਾਸਕੀ ਫੇਰਬਦਲ ਕਰਦੇ ਹੋਏ ਚਾਰ ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੇ ਦਸਤਖਤਾਂ ਹੇਠ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।

ਅਧਿਕਾਰੀਆਂ ਨੂੰ ਤੁਰੰਤ ਚਾਰਜ ਸੰਭਾਲਣ ਦੀਆਂ ਹਦਾਇਤਾਂ
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਹਰਦੀਪ ਸਿੰਘ (2014 ਬੈਚ) ਨੂੰ ਐਸ.ਡੀ.ਐਮ. ਗੁਰੂਹਰਸਹਾਏ ਨਿਯੁਕਤ ਕੀਤਾ ਗਿਆ ਹੈ। ਅਸ਼ੋਕ ਕੁਮਾਰ (2020 ਬੈਚ) ਨੂੰ ਐਸ.ਡੀ.ਐਮ. ਗੁਰਦਾਸਪੁਰ ਨਿਯੁਕਤ ਕੀਤਾ ਗਿਆ ਹੈ। ਰਮਨਦੀਪ ਕੌਰ (2026 ਬੈਚ) ਨੂੰ ਐਸ.ਡੀ.ਐਮ. ਬਨੂੜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ, ਅੰਕਿਤਾ ਕਾਂਸਲ ਨੂੰ ਦਿੱਤੇ ਗਏ ਵਾਧੂ ਚਾਰਜ ਤੋਂ ਮੁਕਤ ਕਰ ਦਿੱਤਾ ਜਾਵੇਗਾ।

ਰੋਬਿਨਜੀਤ ਕੌਰ (2026 ਬੈਚ), ਜੋ ਇਸ ਸਮੇਂ ਸਹਾਇਕ ਕਮਿਸ਼ਨਰ (ਜਨਰਲ) ਤਰਨਤਾਰਨ ਵਜੋਂ ਤਾਇਨਾਤ ਹੈ, ਨੂੰ ਤਬਦੀਲ ਕਰਕੇ ਖੇਤਰੀ ਟਰਾਂਸਪੋਰਟ ਅਧਿਕਾਰੀ (ਆਰ.ਟੀ.ਓ.) ਗੁਰਦਾਸਪੁਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਨਵੇਂ ਅਹੁਦਿਆਂ ਦਾ ਚਾਰਜ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version