Home ਪੰਜਾਬ ਪੰਜਾਬ ਜ਼ਿਲ੍ਹਾ ਅਦਾਲਤਾਂ ‘ਚ 1,270 ਕਲਰਕਾਂ ਦੀ ਭਰਤੀ, 7 ਅਕਤੂਬਰ ਤੋਂ ਅਰਜ਼ੀਆਂ...

ਪੰਜਾਬ ਜ਼ਿਲ੍ਹਾ ਅਦਾਲਤਾਂ ‘ਚ 1,270 ਕਲਰਕਾਂ ਦੀ ਭਰਤੀ, 7 ਅਕਤੂਬਰ ਤੋਂ ਅਰਜ਼ੀਆਂ ਸ਼ੁਰੂ

0

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਧੀਨ ਸੋਸਾਇਟੀ ਫਾਰ ਸੈਂਟਰਲਾਈਜ਼ਡ ਰਿਕਰੂਟਮੈਂਟ ਆਫ ਸਟਾਫ ਇਨ ਸਬਆਰਡੀਨੇਟ ਕੋਰਟਸ (SSSC) ਵੱਲੋਂ ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਕਲਰਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਮੁਹਿੰਮ ਤਹਿਤ ਕੁੱਲ 1,270 ਕਲਰਕ ਅਹੁਦੇ ਭਰੇ ਜਾਣਗੇ। ਅਧਿਕਾਰਤ ਇਸ਼ਤਿਹਾਰ ਨੰਬਰ 37C/SSSC/PB/2026 ਹੈ।

ਯੋਗ ਉਮੀਦਵਾਰ 7 ਅਕਤੂਬਰ 2026 ਨੂੰ ਸ਼ਾਮ 4 ਵਜੇ ਤੋਂ ਆਨਲਾਈਨ ਅਰਜ਼ੀਆਂ ਭਰ ਸਕਣਗੇ। ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 4 ਨਵੰਬਰ 2026 ਸ਼ਾਮ 4 ਵਜੇ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰਾਂ ਨੂੰ ਅਰਜ਼ੀ ਅਤੇ ਭਰਤੀ ਨਾਲ ਸਬੰਧਤ ਤਾਜ਼ਾ ਜਾਣਕਾਰੀ ਲਈ SSSC ਦੀ ਅਧਿਕਾਰਤ ਵੈੱਬਸਾਈਟ ਦੇ ਨੋਟਿਸ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ।

ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਆਫ ਆਰਟਸ (BA), ਬੈਚਲਰ ਆਫ ਸਾਇੰਸ (BSc) ਜਾਂ ਇਸਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮੈਟ੍ਰਿਕ ਪੱਧਰ ’ਤੇ ਪੰਜਾਬੀ ਵਿਸ਼ਾ ਪੜ੍ਹਿਆ ਹੋਣਾ ਅਤੇ ਕੰਪਿਊਟਰ ਚਲਾਉਣ ਦੀ ਮੁਹਾਰਤ ਵੀ ਲਾਜ਼ਮੀ ਹੈ। ਇਹ ਸਾਰੀਆਂ ਯੋਗਤਾਵਾਂ ਆਨਲਾਈਨ ਅਰਜ਼ੀ ਦੀ ਆਖਰੀ ਮਿਤੀ ਤੱਕ ਪੂਰੀਆਂ ਹੋਣੀਆਂ ਚਾਹੀਦੀਆਂ ਹਨ।

ਉਮਰ ਸੀਮਾ ਅਤੇ ਹੋਰ ਸ਼ਰਤਾਂ ਨੋਟੀਫਿਕੇਸ਼ਨ ਵਿੱਚ ਦਿੱਤੇ ਨਿਯਮਾਂ ਅਨੁਸਾਰ ਲਾਗੂ ਹੋਣਗੀਆਂ। ਚੋਣ ਪ੍ਰਕਿਰਿਆ ਵਿੱਚ ਕੰਪਿਊਟਰ ਆਧਾਰਿਤ ਲਿਖਤੀ ਪ੍ਰੀਖਿਆ ਸ਼ਾਮਲ ਹੋਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਲੇਵਲ-5 ਦੇ ਤਹਿਤ 29,200 ਰੁਪਏ ਦੀ ਸ਼ੁਰੂਆਤੀ ਮਹੀਨਾਵਾਰ ਤਨਖਾਹ ਮਿਲੇਗੀ।

NO COMMENTS

LEAVE A REPLY

Please enter your comment!
Please enter your name here

Exit mobile version