Home ਪੰਜਾਬ Punjab Budget Session: ਪ੍ਰਤਾਪ ਸਿੰਘ ਬਾਜਵਾ ਨੇ ਮੈਡੀਕਲ ਕਾਲਜਾਂ ਦੇ ਮੁੱਦੇ ‘ਤੇ...

Punjab Budget Session: ਪ੍ਰਤਾਪ ਸਿੰਘ ਬਾਜਵਾ ਨੇ ਮੈਡੀਕਲ ਕਾਲਜਾਂ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ

0

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੀ ਕਾਰਵਾਈ ਦੌਰਾਨ, ਵਿਰੋਧੀ ਧਿਰ ਨੇ ਉਸ ਸਮੇਂ ਭਾਰੀ ਹੰਗਾਮਾ ਕੀਤਾ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੈਡੀਕਲ ਕਾਲਜਾਂ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਫੋਂ ਸਰਕਾਰੀ ਮੈਡੀਕਲ ਕਾਲਜਾਂ ਦੀ ਗੱਲ ਕੀਤੀ ਗਈ ਹੈ ,ਜਦੋਂ ਕਿ ਸਦਨ ਵਿੱਚ ਜਵਾਬ ਮਿਲਦਾ ਹੈ ਕਿ ਸਾਨੂੰ ਪ੍ਰਾਈਵੇਟ ਮੈਡੀਕਲ ਕਾਲਜ ਮਿਲ ਰਹੇ ਹਨ । ਬਾਜਵਾ ਨੇ ਕਿਹਾ ਕਿ ਸਿਹਤ ਮੰਤਰੀ ਨੇ 16 ਮੈਡੀਲ ਕਾਲਜਾਂ ਦਾ ਐਲਾਨ ਕੀਤਾ ਸੀ , ਜਿਨ੍ਹਾਂ ਵਿੱਚੋਂ ਇੱਕ ‘ਤੇ ਵੀ ਕੰਮ ਸ਼ੁਰੂ ਨਹੀਂ ਹੋਇਆ ਹੈ । ਇਸ ਤੋਂ ਇਲਾਵਾ, ਇਨ੍ਹਾਂ ਪ੍ਰਸਤਾਵਿਤ ਕਾਲਜਾਂ ਦੇ ਸਥਾਨਾਂ ਦਾ ਖੁਲਾਸਾ ਵੀ ਨਹੀਂ ਕੀਤਾ ਗਿਆ ਹੈ।

ਅਮਨ ਅਰੋੜਾ ਕਿਉਂ ਬੋਲ ਰਹੇ ਹਨ?
ਇਸ ਮਾਮਲੇ ਵਿੱਚ ‘ਆਪ’ ਨੇਤਾ ਅਮਨ ਅਰੋੜਾ ਦੇ ਦਖਲ ‘ਤੇ ਬਾਜਵਾ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਮਨ ਅਰੋੜਾ ਕਿਉਂ ਬੋਲ ਰਹੇ ਹਨ ਅਤੇ ਉਹ ਕਿਵੇਂ ਸਟੈਂਡ ਲੈ ਸਕਦੇ ਹਨ , ਇਸ ਦਾ ਜਵਾਬ ਦੇਣ ਦਾ ਹੱਕ ਸਿਰਫ ਸਿਹਤ ਮੰਤਰੀ ਨੂੰ ਹੈ ਅਤੇ ਇਹ ਸਦਨ ਦੀ ਮਰਿਆਦਾ ਦੀ ਉਲੰਘਣਾ ਹੈ ।

ਬਾਜਵਾ ਨੇ ਦਲੀਲ ਦਿੱਤੀ ਕਿ ਜੇਕਰ ਸਿਹਤ ਮੰਤਰੀ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ, ਤਾਂ ਉਨ੍ਹਾਂ ਨੂੰ ਹੀ ਜਵਾਬ ਦੇਣਾ ਚਾਹੀਦਾ ਹੈ ,ਜੇਕਰ ਉਹ ਜਵਾਬ ਨਹੀਂ ਦੇ ਸਕਦੇ ,ਤਾਂ ਉਨ੍ਹਾਂ ਦੀ ਜਗ੍ਹਾ ਸਿਰਫ਼ ਮੁੱਖ ਮੰਤਰੀ ਹੀ ਬੋਲ ਸਕਦੇ ਹਨ , ਕਿਸੇ ਹੋਰ ਨੂੰ ਬੋਲਣ ਦਾ ਹੱਕ ਨਹੀਂ ਹੈ । ਇਸ ਨਾਲ ਸਦਨ ਵਿੱਚ ਹੰਗਾਮਾ ਹੋ ਗਿਆ ਅਤੇ ਕਾਂਗਰਸ ਅਤੇ ਆਪ ਨੇਤਾਵਾਂ ਵਿੱਚ ਗਰਮਾ-ਗਰਮ ਬਹਿਸ ਹੋ ਗਈ ।

NO COMMENTS

LEAVE A REPLY

Please enter your comment!
Please enter your name here

Exit mobile version