Home ਦੇਸ਼ ਸ਼ਿਮਲਾ ’ਚ ਨਿੱਜੀ ਬੱਸ ਡਰਾਈਵਰ-ਕੰਡਕਟਰ ਯੂਨੀਅਨ ਨੇ 13 ਅਕਤੂਬਰ ਨੂੰ ਬੱਸਾਂ ਨਾ...

ਸ਼ਿਮਲਾ ’ਚ ਨਿੱਜੀ ਬੱਸ ਡਰਾਈਵਰ-ਕੰਡਕਟਰ ਯੂਨੀਅਨ ਨੇ 13 ਅਕਤੂਬਰ ਨੂੰ ਬੱਸਾਂ ਨਾ ਚਲਾਉਣ ਦਾ ਲਿਆ ਫ਼ੈਸਲਾ

0

ਸ਼ਿਮਲਾ : ਰਾਜਧਾਨੀ ਸ਼ਿਮਲਾ ਵਿੱਚ 13 ਅਕਤੂਬਰ ਨੂੰ ਆਮ ਜਨਤਾ ਨੂੰ ਟ੍ਰੈਫਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਨਿੱਜੀ ਬੱਸ ਆਪ੍ਰੇਟਰਾਂ ਨੇ ਇਸ ਦਿਨ ਬੱਸਾਂ ਨਾ ਚਲਾਉਣ ਦਾ ਫ਼ੈਸਲਾ ਲਿਆ ਹੈ। ਨਿੱਜੀ ਬੱਸ ਡਰਾਈਵਰ-ਕੰਡਕਟਰ ਯੂਨੀਅਨ ਨੇ ਇਹ ਕਦਮ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਚੁੱਕਣ ਦਾ ਐਲਾਨ ਕੀਤਾ ਹੈ।

ਬੱਸ ਆਪਰੇਟਰਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸਰਕਾਰ ਦੇ ਦਰਵਾਜ਼ੇ ਖੜਕਾ ਰਹੇ ਹਨ, ਪਰ ਹੁਣ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਖਾਸ ਕਰਕੇ ਵੱਧਦੀਆਂ ਡੀਜ਼ਲ ਦੀਆਂ ਕੀਮਤਾਂ, ਟੈਕਸ ਦਾ ਬੋਝ ਅਤੇ ਰੂਟ ਪਰਮਿਟ ਨੂੰ ਲੈ ਕੇ ਜਾਰੀ ਅਸਮਾਨਤਾ ਕਾਰਨ ਪ੍ਰਾਈਵੇਟ ਬੱਸ ਮਾਲਕਾਂ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ। ਯੂਨੀਅਨ ਦੇ ਪ੍ਰਧਾਨ ਰੂਪ ਲਾਲ ਠਾਕੁਰ ਦਾ ਇਲਜ਼ਾਮ ਹੈ ਕਿ ਸਰਕਾਰ ਸਿਰਫ ਐਚ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਵਧਾਵਾ ਦੇ ਰਹੀ ਹੈ, ਜਦੋਂ ਕਿ ਪ੍ਰਾਈਵੇਟ ਬੱਸ ਸੇਵਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਮੋਟਰ ਵਹੀਕਲ ਐਕਟ ਦਾ ਵਿਰੋਧ

ਓਥੇ ਹੀ, ਪ੍ਰਾਈਵੇਟ ਬੱਸ ਚਲਾਉਣ ਵਾਲੇ ਯਸ਼ਪਾਲ ਨੇ ਦੱਸਿਆ ਕਿ ਜੇਕਰ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ, ਤਾਂ 13 ਅਕਤੂਬਰ ਦੀ ਹੜਤਾਲ ਅਣਮਿਥੇ ਸਮੇਂ ਲਈ ਵੀ ਹੋ ਸਕਦੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਐਚਆਰਟੀਸੀ ਨਿਯਮਾਂ ਨੂੰ ਛਿੱਕੇ ਟੰਗ ਕੇ ਮੋਟਰ ਵਹੀਕਲ ਐਕਟ (ਐਮ.ਵੀ. ਐਕਟ) ਦੀਆਂ ਧੱਜੀਆਂ ਉਡਾ ਰਿਹਾ ਹੈ। ਸਕੂਲ ਬੱਸਾਂ ਵਿੱਚ ਆਮ ਸਵਾਰੀਆਂ ਨੂੰ ਬਿਠਾਇਆ ਜਾ ਰਿਹਾ ਹੈ, ਮੁਰੰਮਤ ਲਈ ਵਰਕਸ਼ਾਪ ਜਾਣ ਵਾਲੀਆਂ ਬੱਸਾਂ ਵੀ ਵਾਪਸੀ ’ਤੇ ਸਵਾਰੀਆਂ ਲੈ ਕੇ ਆ ਰਹੀਆਂ ਹਨ। ਡੀਜ਼ਲ ਭਰਵਾਉਣ ਅਤੇ ਚਾਰਜਿੰਗ ਦੇ ਬਹਾਨੇ ਆਉਣ-ਜਾਣ ਵਾਲੀਆਂ ਬੱਸਾਂ ਵੀ ਬਿਨਾਂ ਰੂਟ ਪਰਮਿਟ ਅਤੇ ਟਾਈਮ ਟੇਬਲ ਦੇ ਸ਼ਹਿਰ ਵਿੱਚ ਸਵਾਰੀਆਂ ਚੁੱਕ ਰਹੀਆਂ ਹਨ।

ਇਨ੍ਹਾਂ ਲੋਕਾਂ ਨੂੰ ਆਵਾਜਾਈ ਦੇ ਵਿਕਲਪਕ ਸਾਧਨ ਲੱਭਣੇ ਪੈਣਗੇ

ਇਸ ਹੜਤਾਲ ਦੇ ਕਾਰਨ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਜਿਵੇਂ ਢਲੀ, ਸੰਜੌਲੀ, ਟੁਟੂ, ਸਮਰਹਿਲ, ਨਿਊ ਸ਼ਿਮਲਾ ਅਤੇ ਸ਼ੋਘੀ ਵਿੱਚ ਰੋਜਾਨਾ ਸਫਰ ਕਰਨ ਵਾਲੇ ਹਜਾਰਾਂ ਯਾਤਰੀਆਂ ਨੂੰ ਕਠਿਨਾਈ ਝੱਲਣੀ ਪਵੇਗੀ। ਖਾਸ ਕਰਕੇ ਦਫ਼ਤਰ, ਸਕੂਲ ਅਤੇ ਕਾਲਜ ਜਾਣ ਵਾਲੇ ਲੋਕਾਂ ਨੂੰ ਵੈਕਲਪਿਕ ਸਾਧਨ ਲੱਭਣੇ ਪੈਣਗੇ। ਫਿਲਹਾਲ, ਸਰਕਾਰ ਵੱਲੋਂ ਅਜੇ ਤੱਕ ਇਸ ਮੁੱਦੇ ‘ਤੇ ਕੋਈ ਰਸਮੀ ਬਿਆਨ ਨਹੀਂ ਆਇਆ ਹੈ। ਹੁਣ ਸਵਾਲ ਇਹ ਹੈ ਕਿ ਕੀ ਸਰਕਾਰ ਆਖਰੀ ਵੇਲੇ ਤੱਕ ਚੁੱਪ ਬੈਠੀ ਰਹੇਗੀ ਜਾਂ ਯਾਤਰੀਆਂ ਦੀ ਸੁਵਿਧਾ ਨੂੰ ਵੇਖਦੇ ਹੋਏ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੇਗੀ?

NO COMMENTS

LEAVE A REPLY

Please enter your comment!
Please enter your name here

Exit mobile version