Home ਦੇਸ਼ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵਿਵੇਕਾਨੰਦ ਕੇਂਦਰ ਦੇ ਅਖਿਲ ਭਾਰਤੀ...

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵਿਵੇਕਾਨੰਦ ਕੇਂਦਰ ਦੇ ਅਖਿਲ ਭਾਰਤੀ ਪ੍ਰਧਾਨ ਸ਼੍ਰੀ ਏ. ਬਾਲਾਕ੍ਰਿਸ਼ਨਨ ਜੀ ਦੇ ਦੇਹਾਂਤ ‘ਤੇ ਪ੍ਰਗਟ ਕੀਤਾ ਸੋਗ

0

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵਿਵੇਕਾਨੰਦ ਕੇਂਦਰ ਦੇ ਅਖਿਲ ਭਾਰਤੀ ਪ੍ਰਧਾਨ ਰਹੇ ਸ਼੍ਰੀ ਏ. ਬਾਲਾਕ੍ਰਿਸ਼ਨਨ ਜੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਸ੍ਰੀ ਬਾਲਕ੍ਰਿਸ਼ਨਨ ਜੀ ਦੇ ਸਮਾਜ ਸੇਵਾ ਵਿੱਚ ਅਨਮੋਲ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਦੇ ਪੰਜ ਦਹਾਕਿਆਂ ਤੋਂ ਵੱਧ ਸਮਾਂ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਅਤੇ ਦੇਸ਼ ਸੇਵਾ ਨੂੰ ਸਮਰਪਿਤ ਕੀਤਾ। ਸ੍ਰੀ ਮੋਦੀ ਨੇ ਕਿਹਾ, “ਉਨ੍ਹਾਂ ਦਾ ਉੱਤਰ-ਪੂਰਬ ਨਾਲ ਵਿਸ਼ੇਸ਼ ਲਗਾਅ ਸੀ। ਉਨ੍ਹਾਂ ਨੇ ਵਿੱਦਿਅਕ, ਸਮਾਜਿਕ ਅਤੇ ਰਾਸ਼ਟਰ ਨਿਰਮਾਣ ਗਤੀਵਿਧੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।”

ਪ੍ਰਧਾਨ ਮੰਤਰੀ ਨੇ X ‘ਤੇ ਇੱਕ ਪੋਸਟ ਵਿੱਚ ਲਿਖਿਆ:

ਵਿਵੇਕਾਨੰਦ ਕੇਂਦਰ ਦੇ ਅਖਿਲ ਭਾਰਤੀ ਪ੍ਰਧਾਨ ਵਜੋਂ ਸੇਵਾ ਨਿਭਾਉਣ ਵਾਲੇ ਸ਼੍ਰੀ ਏ. ਬਾਲਾਕ੍ਰਿਸ਼ਨਨ ਜੀ ਦੇ ਦੇਹਾਂਤ ‘ਤੇ ਬਹੁਤ ਦੁੱਖ ਹੋਇਆ ਹੈ।

ਬਾਲਾਕ੍ਰਿਸ਼ਨਨ ਨੇ ਆਪਣੇ ਜੀਵਨ ਦੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਲਈ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਅਤੇ ਸਮਾਜ ਸੇਵਾ ਨੂੰ ਸਮਰਪਿਤ ਕੀਤਾ। ਵਿਵੇਕਾਨੰਦ ਕੇਂਦਰ ਦੇ ਸ਼ੁਰੂਆਤੀ ਸੰਸਥਾਪਕਾਂ ਵਿੱਚੋਂ ਇੱਕ ਹੋਣ ਦੇ ਨਾਤੇ, ਉਨ੍ਹਾਂ ਨੇ ਦੇਸ਼ ਭਰ ਵਿੱਚ ਅਣਥੱਕ ਕੰਮ ਕੀਤਾ। ਉਨ੍ਹਾਂ ਦਾ ਉੱਤਰ-ਪੂਰਬ ਨਾਲ ਇੱਕ ਖਾਸ ਸਬੰਧ ਸੀ। ਉਨ੍ਹਾਂ ਨੇ ਵਿਦਿਅਕ, ਸਮਾਜਿਕ ਅਤੇ ਰਾਸ਼ਟਰ ਨਿਰਮਾਣ ਗਤੀਵਿਧੀਆਂ ਵਿੱਚ ਮੁੱਖ ਭੂਮਿਕਾ ਨਿਭਾਈ।

ਪੂਰੇ ਵਿਵੇਕਾਨੰਦ ਕੇਂਦਰ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਦਿਲੋਂ ਸੰਵੇਦਨਾ। ਓਮ ਸ਼ਾਂਤੀ।

NO COMMENTS

LEAVE A REPLY

Please enter your comment!
Please enter your name here

Exit mobile version