ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੁਆਖਾਈ ਦੇ ਸ਼ੁਭ ਨੁਆਖਾਈ ‘ਤੇ ਵਧਾਈਆਂ ਦਿੱਤੀਆਂ ਹਨ। ਮੋਦੀ ਨੇ ਕਿਹਾ ਕਿ ਨੁਆਖਾਈ ਇੱਕ ਅਜਿਹਾ ਤਿਉਹਾਰ ਹੈ ਜੋ ਸਾਡੇ ਕਿਸਾਨਾਂ, ਫ਼ਸਲ ਦੀ ਕਟਾਈ ਅਤੇ ਆਪਸੀ ਸਾਂਝ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹੈ।ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਇਹ ਖ਼ਾਸ ਮੌਕਾ ਸਮਾਜ ਵਿੱਚ ਸਦਭਾਵਨਾ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ: ਨੁਆਖਾਈ ਜੁਹਾਰ!
ਨੁਆਖਾਈ ਦੀਆਂ ਨਿੱਘੀਆਂ ਵਧਾਈਆਂ, ਜੋ ਕਿ ਸਾਡੇ ਕਿਸਾਨਾਂ, ਫ਼ਸਲ ਦੀ ਕਟਾਈ ਅਤੇ ਆਪਸੀ ਸਾਂਝ ਦੀ ਭਾਵਨਾ ਦਾ ਜਸ਼ਨ ਮਨਾਉਣ ਵਾਲਾ ਤਿਉਹਾਰ ਹੈ। ਇਹ ਖ਼ਾਸ ਮੌਕੇ ਸਦਭਾਵਨਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰੇ ਅਤੇ ਸਾਡੇ ਸਮਾਜ ਵਿੱਚ ਖ਼ੁਸ਼ਹਾਲੀ ਅਤੇ ਸ਼ਾਂਤੀ ਲੈ ਕੇ ਆਵੇ।
