Home ਦੇਸ਼ ਪ੍ਰਧਾਨ ਮੰਤਰੀ ਮੋਦੀ ਨਵਾਂ ਰਾਏਪੁਰ ’ਚ ਆਯੋਜਿਤ ਰਾਜਉਤਸਵ ਪ੍ਰੋਗਰਾਮ ’ਚ ਹੋਣਗੇ ਸ਼ਾਮਲ

ਪ੍ਰਧਾਨ ਮੰਤਰੀ ਮੋਦੀ ਨਵਾਂ ਰਾਏਪੁਰ ’ਚ ਆਯੋਜਿਤ ਰਾਜਉਤਸਵ ਪ੍ਰੋਗਰਾਮ ’ਚ ਹੋਣਗੇ ਸ਼ਾਮਲ

0

ਛੱਤੀਸਗੜ੍ਹ : ਛੱਤੀਸਗੜ੍ਹ ਵਿੱਚ ਅੱਜ ਰਾਜਉਤਸਵ ਦੀ ਧੂਮ ਹੈ। ਛੱਤੀਸਗੜ੍ਹ ਦੇ 25 ਸਾਲ ਪੂਰੇ ਹੋਣ ‘ਤੇ ਰਾਜਉਤਸਵ ਨੂੰ ਰਜਤ ਜਯੰਤੀ ਸਮਾਰੋਹ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਵਾ ਰਾਏਪੁਰ ਵਿੱਚ ਆਯੋਜਿਤ ਰਾਜਉਤਸਵ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਪੀ.ਐਮ. ਮੋਦੀ ਵਿਸ਼ੇਸ਼ ਜਹਾਜ਼ ਰਾਹੀਂ ਰਾਜਧਾਨੀ ਰਾਏਪੁਰ ਪਹੁੰਚ ਚੁੱਕੇ ਹਨ। ਵਿਧਾਨ ਸਭਾ ਸਪੀਕਰ ਡਾ. ਰਮਨ ਸਿੰਘ ਏਅਰਪੋਰਟ ’ਤੇ ਪੀਐਮ ਮੋਦੀ ਦਾ ਸਵਾਗਤ ਕਰਨਗੇ। ਪੀ.ਐਮ. ਮੋਦੀ ਏਅਰਪੋਰਟ ਤੋਂ ਸਿੱਧੇ ਸੱਤਿਆ ਸਾਈਂ ਹਸਪਤਾਲ ਜਾਣਗੇ ਅਤੇ “ਦਿਲ ਦੀ ਗੱਲ” ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਬ੍ਰਹਮਾ ਕੁਮਾਰੀ ਇੰਸਟੀਚਿਊਟ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਦੁਪਹਿਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸੂਬੇ ਦੇ ਮਾਣ ਦੀ ਪਛਾਣ ਬਣਨ ਵਾਲੇ ਨਵੇਂ ਵਿਧਾਨ ਸਭਾ ਭਵਨ ਦਾ ਲੋਕ ਅਰਪਣ ਕਰਨਗੇ। ਨਵਾ ਰਾਏਪੁਰ ਦੀ ਆਧੁਨਿਕ ਪਛਾਣ ਨੂੰ ਮਜ਼ਬੂਤ ਕਰਦੇ ਹੋਏ, ਉਹ ਇੱਥੇ ਟ੍ਰਾਈਬਲ ਮਿਊਜ਼ੀਅਮ ਦਾ ਵੀ ਉਦਘਾਟਨ ਕਰਨਗੇ, ਜੋ ਛੱਤੀਸਗੜ੍ਹ ਦੀ ਜਨਜਾਤੀ ਸੱਭਿਆਚਾਰ ਅਤੇ ਪਰੰਪਰਾ ਨੂੰ ਨਵੀਂ ਪਛਾਣ ਦੇਵੇਗਾ।

ਪ੍ਰਧਾਨ ਮੰਤਰੀ ਮੋਦੀ ਟਵੀਟ

ਛੱਤੀਸਗੜ੍ਹ ਦੇ ਆਪਣੇ ਸਾਰੇ ਭੈਣ-ਭਰਾਵਾਂ ਨੂੰ ਸੂਬੇ ਦੇ ਸਥਾਪਨਾ ਦਿਵਸ ਦੀ 25ਵੀਂ ਵਰ੍ਹੇਗੰਢ ਦੀਆਂ ਅਨੇਕਾਂ ਸ਼ੁਭਕਾਮਨਾਵਾਂ। ਕੁਦਰਤ ਅਤੇ ਸੱਭਿਆਚਾਰ ਨੂੰ ਸਮਰਪਿਤ ਇਹ ਸੂਬਾ ਅੱਜ ਤਰੱਕੀ ਦੇ ਨਿੱਤ-ਨਵੇਂ ਮਾਪਦੰਡ ਬਣਾਉਣ ਵਿੱਚ ਜੁਟਿਆ ਹੋਇਆ ਹੈ। ਕਦੇ ਨਕਸਲਵਾਦ ਤੋਂ ਪ੍ਰਭਾਵਿਤ ਰਹੇ ਇੱਥੋਂ ਦੇ ਕਈ ਇਲਾਕੇ ਅੱਜ ਵਿਕਾਸ ਦੀ ਪ੍ਰਤੀਯੋਗਤਾ ਕਰ ਰਹੇ ਹਨ। ਮੈਨੂੰ ਭਰੋਸਾ ਹੈ ਕਿ ਇੱਥੋਂ ਦੇ ਮਿਹਨਤੀ ਅਤੇ ਹੁਨਰਮੰਦ ਲੋਕਾਂ ਦੀ ਲਗਨ ਅਤੇ ਉੱਦਮ ਨਾਲ, ਸਾਡਾ ਰਾਜ ਇੱਕ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ।

ਪ੍ਰਧਾਨ ਮੰਤਰੀ ਮੋਦੀ ਨੇ ਤੀਜਨ ਬਾਈ ਦਾ ਪੁੱਛਿਆ ਹਾਲ-ਚਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਪ੍ਰਸਿੱਧ ਕਲਾਕਾਰ ਪਦਮ ਵਿਭੂਸ਼ਣ ਤੀਜਨ ਬਾਈ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਸਿੱਧ ਲੇਖਕ ਪਦਮ ਭੂਸ਼ਣ ਵਿਨੋਦ ਕੁਮਾਰ ਸ਼ੁਕਲਾ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਪੁੱਛਿਆ।

ਵੱਖ-ਵੱਖ ਝਾਕੀਆਂ ਰਾਹੀਂ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਨੀਵਾਰ ਨੂੰ ਨਵਾਂ ਰਾਏਪੁਰ ਵਿੱਚ ਵੱਖਰੇ ਅੰਦਾਜ਼ ਵਿੱਚ ਸਵਾਗਤ ਕੀਤਾ ਜਾਵੇਗਾ। ਪੀਐਮ ਦੇ ਸਵਾਗਤ ਲਈ 12 ਥਾਵਾਂ ‘ਤੇ ਚੌਕ-ਚੁਰਾਹਿਆਂ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਚੌਕ-ਚੁਰਾਹਿਆਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਨਾਮ ‘ਤੇ ਰੱਖਿਆ ਗਿਆ ਹੈ। ਏਨ੍ਹਾਂ ਚੌਂਕਾਂ ਉੱਤੇ ਸਵਾਗਤ ਵਾਸਤੇ ਸੰਬੰਧਿਤ ਸਕੀਮਾਂ ਦੇ ਸੱਤ ਤੋਂ ਅੱਠ ਹਜ਼ਾਰ ਲਾਭਪਾਤਰੀ ਮੌਜੂਦ ਰਹਿਣਗੇ। ਸਾਰਿਆਂ ਦੇ ਹੱਥ ਵਿੱਚ ਸਕੀਮ ਨਾਲ ਸਬੰਧਿਤ ਤਖ਼ਤੀਆਂ ਅਤੇ ਬੈਨਰ ਹੋਣਗੇ। ਨਾਲ ਹੀ ਜਿਸ ਵੇਲੇ ਪੀਐੱਮ ਮੋਦੀ ਉਸ ਚੌਂਕ ਤੋਂ ਗੁਜ਼ਰਨਗੇ, ਲਾਭਪਾਤਰੀ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕਰਨਗੇ। ਜਾਣਕਾਰੀ ਮੁਤਾਬਕ, ਪੀਐਮ ਮੋਦੀ ਦੇ ਸਵਾਗਤ ਲਈ ਬਣਾਈਆਂ ਯੋਜਨਾਵਾਂ ਨਾਲ ਜੁੜੇ ਲਾਭਪਾਤਰੀਆਂ ਦੀ ਭੀੜ ਸਵਾਗਤ ਵਾਲੀ ਥਾਂ ‘ਤੇ ਸਵੇਰੇ ਛੇ ਵਜੇ ਤੋਂ ਪਹੁੰਚਣੀ ਸ਼ੁਰੂ ਹੋ ਜਾਵੇਗੀ।

ਪ੍ਰਧਾਨ ਮੰਤਰੀ ਮੋਦੀ ਏਅਰਪੋਰਟ ਤੋਂ ਨਿਕਲ ਕੇ ਜਦੋਂ ਉਹ ਸੱਤਿਆ ਸਾਈਂ ਹਸਪਤਾਲ ਲਈ ਨਿਕਲਣਗੇ ਤਾਂ ਜੈਨਮ ਮਾਨਸ ਭਵਨ ਦੇ ਸਾਹਮਣੇ ਜੀਐਸਟੀ 2.0 ਯੋਜਨਾ ਦੀ ਝਾਂਕੀ ਹੈ। ਸੈਂਧ ਤਾਲਾਬ ਦੇ ਕੋਲ ਪ੍ਰਧਾਨ ਮੰਤਰੀ ਜਨਮਨ ਅਤੇ ਵਨ ਧਨ ਵਿਕਾਸ ਯੋਜਨਾ ਅਤੇ ਮੰਦਿਰ ਹਸੌਦ ਕਰਾਸਿੰਗ ‘ਤੇ ਲਖਪਤੀ ਦੀਦੀ ਅਤੇ ਮਹਤਾਰੀ ਵੰਦਨ ਯੋਜਨਾ ਦੀ ਝਾਂਕੀ ਹੈ। ਇਸੇ ਰਾਹ ‘ਤੇ ਟੀ ਜੰਕਸ਼ਨ ਕੋਲ ਆਪ੍ਰੇਸ਼ਨ ਸਿੰਧੂਰ ਅਤੇ ਨਕਸਲ ਮੁਕਤੀ ਭਾਰਤ ਤੇ ਇਸ ਤੋਂ ਅੱਗੇ ਮੋੜ ‘ਤੇ ਕਿਸਾਨ ਸਨਮਾਨ ਅਤੇ ਕਿਸਾਨੀ ਉੱਨਤੀ ਯੋਜਨਾ ਦੀ ਝਾਂਕੀ ਬਣੀ ਹੈ। ਸਭ ਤੋਂ ਅਖੀਰ ਵਿੱਚ ਐਚਪੀ ਪੈਟਰੋਲ ਪੰਪ ਕੋਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਝਾਂਕੀ ਬਣਾਈ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version