Home ਦੇਸ਼ ਭਗਵਾਨ ਸ਼੍ਰੀ ਜਗਨਨਾਥ ਦੀ ਸਾਲਾਨਾ ਰਥ ਯਾਤਰਾ’ ਦੇ ਸ਼ੁਭ ਮੌਕੇ ‘ਤੇ ਰਾਸ਼ਟਰਪਤੀ...

ਭਗਵਾਨ ਸ਼੍ਰੀ ਜਗਨਨਾਥ ਦੀ ਸਾਲਾਨਾ ਰਥ ਯਾਤਰਾ’ ਦੇ ਸ਼ੁਭ ਮੌਕੇ ‘ਤੇ ਰਾਸ਼ਟਰਪਤੀ ਮੁਰਮੂ ਨੇ ਕਰੋੜਾਂ ਭਗਤਾਂ ਨੂੰ ਦਿੱਤੀ ਵਧਾਈ

0

ਪੁਰੀ: ਆਸਥਾ ਅਤੇ ਸ਼ਰਧਾ ਦਾ ਅਨੋਖਾ ਤਿਉਹਾਰ ‘ਭਗਵਾਨ ਸ਼੍ਰੀ ਜਗਨਨਾਥ ਦੀ ਸਾਲਾਨਾ ਰਥ ਯਾਤਰਾ’ ਅੱਜ ਤੋਂ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਗਈ ਹੈ। ਇਸ ਸ਼ੁਭ ਮੌਕੇ ‘ਤੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਅਤੇ ਦੁਨੀਆ ‘ਚ ਫੈਲੇ ਮਹਾਪ੍ਰਭੂ ਦੇ ਕਰੋੜਾਂ ਭਗਤਾਂ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਭਾਵਨਾਤਮਕ ਸੰਦੇਸ਼ ਸਾਂਝਾ ਕੀਤਾ ਅਤੇ ਦੇਸ਼ ਵਾਸੀਆਂ ਦੀ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਹੈ।

ਸਾਲਾਨਾ ਯਾਤਰਾ ਦੌਰਾਨ, ਭਗਵਾਨ ਬਲਭਦਰ, ਦੇਵੀ ਸੁਭਦਰਾ ਅਤੇ ਭਗਵਾਨ ਜਗਨਨਾਥ ਦੇ ਰੱਥਾਂ ਨੂੰ ਓਡੀਸ਼ਾ ਦੇ ਪੁਰੀ ਸਥਿਤ ਸ਼੍ਰੀ ਜਗਨਨਾਥ ਮੰਦਰ ਤੋਂ ਪੁਰੀ ਦੇ ਸ਼੍ਰੀ ਗੁੰਡੀਚਾ ਮੰਦਰ ਤੱਕ ਖਿੱਚਿਆ ਜਾਂਦਾ ਹੈ। ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ ਮਹਾਨ ਉਤਸਵ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੁੰਦੇ ਹਨ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੀਆਂ ਯਾਤਰਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਮੁਰਮੂ ਨੇ ‘ਐਕਸ’ ‘ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ ਕਿਹਾ, “ਮਹਾਪ੍ਰਭੂ ਦੀ ਰੱਥ ਯਾਤਰਾ ਦੇ ਸ਼ੁਭ ਮੌਕੇ ‘ਤੇ, ਮੈਂ ਦੇਸ਼ ਅਤੇ ਵਿਦੇਸ਼ ਵਿੱਚ ਸ਼੍ਰੀ ਜਗਨਨਾਥ ਦੇ ਸਾਰੇ ਸ਼ਰਧਾਲੂਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੀ ਹਾਂ।” ਉਨ੍ਹਾਂ ਕਿਹਾ ਕਿ ਇਹ ਪ੍ਰਚਲਿਤ ਮਾਨਤਾ ਹੈ ਕਿ ਇਸ ਪਵਿੱਤਰ ਯਾਤਰਾ ਦੀ ਮਹਾਨ ਪਰੰਪਰਾ ਦੌਰਾਨ ਚੱਕਰਰਾਜ ਸੁਦਰਸ਼ਨ, ਵੱਡੇ ਭਰਾ ਬਲਭੱਦਰ ਅਤੇ ਭੈਣ ਸੁਭਦਰਾ ਸਮੇਤ ਮਹਾਪ੍ਰਭੂ ਸ਼੍ਰੀ ਜਗਨਨਾਥ ਸ਼ਰਧਾਲੂਆਂ ਨੂੰ ਮਿਲਦੇ ਹਨ।

ਮੁਰਮੂ ਨੇ ਕਿਹਾ, ਭਗਤਾਂ ਅਤੇ ਭਗਵਾਨ ਦੇ ਮਿਲਣ ਦਾ ਇਹ ਭਾਵਨਾਤਮਕ ਮੌਕਾ ਵਿਲੱਖਣ ਹੈ। ਮੇਰੀ ਅਰਦਾਸ ਹੈ ਕਿ ਮਹਾਪ੍ਰਭੂ ਸ਼੍ਰੀ ਜਗਨਨਾਥ ਦੀ ਕਿਰਪਾ ਨਾਲ ਸਾਡੇ ਦੇਸ਼ ਅਤੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਅਤੇ ਤਰੱਕੀ ਹੁੰਦੀ ਰਹੇ। ਜੈ ਜਗਨਨਾਥ!

NO COMMENTS

LEAVE A REPLY

Please enter your comment!
Please enter your name here

Exit mobile version