HomePunjabਪਟਿਆਲਾ ਤੋਂ ਪ੍ਰਨੀਤ ਕੌਰ ਨਹੀਂ ਹੋਣਗੇ ਕਾਂਗਰਸ ਦੇ ਉਮੀਦਵਾਰ : ਰਾਜਾ ਵੜਿੰਗ

ਪਟਿਆਲਾ ਤੋਂ ਪ੍ਰਨੀਤ ਕੌਰ ਨਹੀਂ ਹੋਣਗੇ ਕਾਂਗਰਸ ਦੇ ਉਮੀਦਵਾਰ : ਰਾਜਾ ਵੜਿੰਗ

ਪਟਿਆਲਾ : ਜਿੰਨੀ ਦੇਰ ਕੋਈ ਕਾਂਗਰਸ ‘ਚ ਹੈ, ਜੇ ਨਿੱਜੀ ਵਿਚਾਰ ਰੱਖਣੇ ਹਨ ਤਾਂ ਪਾਰਟੀ ਨੂੰ ਇਕ ਪਾਸੇ ਰੱਖ ਕੇ ਕਿਸੇ ਵੀ ਮੰਚ ’ਤੇ ਰੱਖ ਸਕਦਾ ਹੈ। ਪਰਨੀਤ ਕੌਰ (Preneet Kaur) ਨੂੰ ਪਾਰਟੀ ‘ਚੋਂ ਸਸਪੈਂਡ ਕੀਤਾ ਹੋਇਆ ਹੈ, ਸਸਪੈਂਡ ਤੇ ਪਾਰਟੀ ’ਚੋਂ ਕੱਢਣ ’ਚ ਕੋਈ ਫਰਕ ਨਹੀਂ ਹੁੰਦਾ। ਪਰਨੀਤ ਕੌਰ ਪਟਿਆਲਾ ਦੀ ਉਮੀਦਵਾਰ ਨਹੀਂ ਹੋਣਗੇ।

ਇਹ ਗੱਲ ਕਾਂਗਰਸ ਪਾਰਟੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਪਟਿਆਲਾ ਵਿਖੇ ਵਰਕਰ ਮਿਲਣੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਵੜਿੰਗ ਨੇ ਕਿਹਾ ਕਿ ਜਿਹੜਾ ਵੀ ਪਾਰਟੀ ‘ਚ ਖਰਾਬੀ ਕਰੇਗਾ, ਉਸਨੂੰ ਸਿਰਫ਼ ਨੋਟਿਸ ਨਹੀਂ ਜਾਵੇਗਾ ਸਗੋਂ ਪਾਰਟੀ ‘ਚੋਂ ਬਾਹਰ ਕੱਢਿਆ ਜਾਵੇਗਾ ਤੇ ਇਹ ਚਿਤਾਵਨੀ ਮੇਰੇ ਸਮੇਤ ਹਰ ਕਿਸੇ ਲਈ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ, ਜਿਸ ਨੇ ਆਪਣਾ ਕੰਮ ਚਲਾਉਣਾ ਹੈ, ਉਹ ਪੰਜੇ ਦਾ ਨਿਸ਼ਾਨ ਲਗਾਏ ਬਿਨਾਂ ਆਪਣਾ ਕੰਮ ਚਲਾਵੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments