Home ਪੰਜਾਬ ਬਿਜਲੀ ਚੋਰਾਂ ਦੇ ਖਿਲਾਫ਼ ਪਾਵਰਕੌਮ ਦੀ ਵੱਡੀ ਕਾਰਵਾਈ, ਕਈ ਥਾਵਾਂ ’ਤੇ ਕੀਤੀ...

ਬਿਜਲੀ ਚੋਰਾਂ ਦੇ ਖਿਲਾਫ਼ ਪਾਵਰਕੌਮ ਦੀ ਵੱਡੀ ਕਾਰਵਾਈ, ਕਈ ਥਾਵਾਂ ’ਤੇ ਕੀਤੀ ਛਾਪੇਮਾਰੀ

0

ਜਲੰਧਰ : ਪਾਵਰਕੌਮ ਨੇ ਬਿਜਲੀ ਚੋਰਾਂ ਦੇ ਖਿਲਾਫ਼ ਕਾਰਵਾਈ ਕਰਦਿਆਂ 1379 ਕੁਨੈਕਸ਼ਨਾਂ ਦੀ ਚੈਕਿੰਗ ਕਰਵਾਈ, ਜਿਸ ਵਿੱਚ 38 ਕੇਸ ਫੜ੍ਹਦੇ ਹੋਏ 4.88 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਅੱਜ ਛੁੱਟੀ ਵਾਲੇ ਦਿਨ 12 ਕੁ ਟੀਮਾਂ ਨੇ ਇਕੱਠੀਆਂ ਛਾਪੇਮਾਰੀ ਕਰਦਿਆਂ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ।

ਨੌਰਥ ਜ਼ੋਨ ਦੇ ਚੀਫ਼ ਇੰਜੀਨੀਅਰ ਦੇਸਰਾਜ ਬਾਂਗਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਰਕਲ ਹੈੱਡ ਗੁਲਸ਼ਨ ਚੁਟਾਨੀ ਵੱਲੋਂ ਐਕਸੀਅਨਾਂ ਨੂੰ ਕਾਰਵਾਈ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ। ਇੰਜੀ. ਚੁਟਾਨੀ ਨੇ ਦੱਸਿਆ ਕਿ ਜਲੰਧਰ ਦੀਆਂ ਪੰਜਾਂ ਡਿਵੀਜ਼ਨਾਂ ਦੇ ਅੰਤਰਗਤ ਟੀਮਾਂ ਦਾ ਗਠਨ ਕਰਕੇ ਸਵੇਰੇ ਚੈਕਿੰਗ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਐਕਸੀਅਨਾਂ ਨੇ ਐਸ.ਡੀ.ਓ., ਜੇ.ਈ. ਤੇ ਏ.ਜੇ.ਈ. ਦੀਆਂ ਟੀਮਾਂ ਬਣਾ ਕੇ ਵੱਖ-ਵੱਖ ਇਲਾਕਿਆਂ ਵਿੱਚ ਮੀਟਰਾਂ ਦੀ ਚੈਕਿੰਗ ਕਰਵਾਈ।

ਅਧਿਕਾਰੀਆਂ ਨੇ ਦੱਸਿਆ ਕਿ ਡਾਇਰੈਕਟ ਕੁੰਡੀ ਦੇ 7 ਕੇਸ ਜਦਕਿ ਲੋਡ ਤੋਂ ਵੱਧ ਅਤੇ ਘਰੇਲੂ ਦੀ ਕਮਰਸ਼ੀਅਲ ਵਰਤੋਂ ਦੇ 29 ਕੇਸ ਫੜੇ ਗਏ। ਉਕਤ ਸਾਰੇ ਕੇਸਾਂ ਨੂੰ ਮਿਲਾ ਕੇ 4.88 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਚੋਰੀ ਦੇ ਕੇਸਾਂ ਵਿੱਚ ਐਫ.ਆਈ.ਆਰ. ਸਬੰਧੀ ਪਾਵਰਕਾਮ ਦੇ ਐਂਟੀ ਥੈਫਟ ਥਾਣੇ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।

ਓਵਰਲੋਡ ਸਬੰਧੀ ਕੇਸਾਂ ਵਿੱਚ ਜੁਰਮਾਨਾ ਸਬੰਧੀ ਅਧਿਕਾਰੀਆਂ ਨੇ ਆਖਿਆ ਕਿ ਘਰੇਲੂ ਖਪਤਕਾਰਾਂ ਵੱਲੋਂ ਲੋੜ ਮੁਤਾਬਕ ਬਿਜਲੀ ਲੋਡ ਨਹੀਂ ਵਧਾਇਆ ਜਾਂਦਾ, ਜਿਸ ਕਰਕੇ ਵਿਭਾਗ ਨੂੰ ਸਬੰਧਤ ਇਲਾਕੇ ਵਿੱਚ ਬਿਜਲੀ ਦੀ ਸਹੀ ਖਪਤ ਦਾ ਪਤਾ ਨਹੀਂ ਲੱਗਦਾ, ਜਿਸ ਨਾਲ ਸਿਸਟਮ ਓਵਰਲੋਡ ਹੁੰਦਾ ਹੈ। ਅਧਿਕਾਰੀਆਂ ਨੇ ਆਖਿਆ ਕਿ ਵਰਤੋਂ ਮੁਤਾਬਕ ਲੋਡ ਸੈਂਸ਼ਨ ਨਾ ਹੋਣ ‘ਤੇ ਜੁਰਮਾਨਾ ਕੀਤਾ ਜਾ ਰਿਹਾ ਹੈ, ਇਸ ਲਈ ਗਾਹਕ ਸਮੇਂ ਸਿਰ ਆਪਣਾ ਲੋਡ ਵਧਵਾ ਲੈਣ। ਉੱਥੇ ਹੀ, ਦੁਕਾਨਾਂ ਵਿੱਚ ਬਿਜਲੀ ਵਰਤੋਂ ਲਈ ਕਮਰਸ਼ੀਅਲ ਮੀਟਰ ਲਗਾਉਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਆਖਿਆ ਕਿ ਲੋਕ ਘਰਾਂ ਦੇ ਬਾਹਰ ਦੁਕਾਨਾਂ ਵਿੱਚ ਘਰਾਂ ਦੀ ਬਿਜਲੀ ਦੀ ਵਰਤੋਂ ਕਰ ਰਹੇ ਹਨ, ਜੋ ਕਿ ਗਲਤ ਹੈ।

ਐਗਜ਼ੈਕਟਿਵਾਂ ਦੀ ਫੀਲਡ ਵਿਜ਼ਿਟ ਯਕੀਨੀ ਬਣਾ ਰਹੇ: ਇੰਜੀਨੀਅਰ ਬਾਂਗਰ

ਚੀਫ਼ ਇੰਜੀ. ਦੇਸਰਾਜ ਬਾਂਗਰ ਨੇ ਕਿਹਾ ਕਿ ਚੈਕਿੰਗ ਦੌਰਾਨ ਐਕਸੀਅਨਾਂ ਦੀ ਫੀਲਡ ਵਿਜ਼ਿਟ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਜਿਸ ਕਰਕੇ ਫੀਲਡ ਸਟਾਫ਼ ਨੂੰ ਹੌਂਸਲਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਦੇ ਦਿਨਾਂ ਵਿੱਚ ਹੀਟਰਾਂ ਦੀ ਵਰਤੋਂ ਵੱਧਦੀ ਹੈ, ਜਿਸ ਕਰਕੇ ਬਿਜਲੀ ਚੋਰੀ ਦੇ ਕੇਸ ਦੇਖਣ ਨੂੰ ਮਿਲਦੇ ਹਨ, ਜਿਸ ਕਰਕੇ ਟੀਮਾਂ ਨੂੰ ਵਿਸ਼ੇਸ਼ ਚੈਕਿੰਗ ਕਰਨ ਲਈ ਕਿਹਾ ਗਿਆ।

NO COMMENTS

LEAVE A REPLY

Please enter your comment!
Please enter your name here

Exit mobile version