HomePunjabਪਾਵਰਕਾਮ ਅਧਿਕਾਰੀਆਂ ਨੇ ਬਿਜਲੀ ਚੋਰੀ ਦੇ 30 ਦੇ ਕਰੀਬ ਮਾਮਲਿਆਂ ਦਾ ਲਗਾਇਆ...

ਪਾਵਰਕਾਮ ਅਧਿਕਾਰੀਆਂ ਨੇ ਬਿਜਲੀ ਚੋਰੀ ਦੇ 30 ਦੇ ਕਰੀਬ ਮਾਮਲਿਆਂ ਦਾ ਲਗਾਇਆ ਪਤਾ

ਅੰਮ੍ਰਿਤਸਰ : ਪਾਵਰਕੌਮ ਨੇ ਬਿਜਲੀ ਚੋਰਾਂ ਨੂੰ ਫੜਨ ਲਈ ਕਮਰ ਕੱਸ ਲਈ ਹੈ। ਇਸ ਸਬੰਧੀ ਬੀਤੇ ਦਿਨ ਪਾਵਰਕਾਮ ਅਧਿਕਾਰੀਆਂ (Powercom officials) ਨੇ ਬਿਜਲੀ ਚੋਰੀ ਦੇ 30 ਦੇ ਕਰੀਬ ਮਾਮਲਿਆਂ ਦਾ ਪਤਾ ਲਗਾਇਆ, ਜਿਨ੍ਹਾਂ ‘ਤੇ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਐਸ.ਡੀ.ਓ ਵੈਸਟ ਸਬ ਡਵੀਜ਼ਨ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਐਕਸੀਅਨ ਰਾਹੁਲ ਆਨੰਦ ਇਨਫੋਰਸਮੈਂਟ 3 ਨੇ ਆਪਣੀ ਟੀਮ ਸਮੇਤ ਫਤਿਹਪੁਰ ਰੋਡ ‘ਤੇ ਸਥਿਤ ਡੇਅਰੀ ਕੰਪਲੈਕਸ ਵਿਖੇ ਸਾਂਝੀ ਕਾਰਵਾਈ ਕੀਤੀ। ਟੀਮ ਵਿੱਚ ਐਸ.ਡੀ.ਓ ਧਰਮਿੰਦਰ ਸਿੰਘ ਪੱਛਮੀ ਸਬ ਡਵੀਜ਼ਨ, ਐਸ.ਡੀ.ਓ ਪਰਮਿੰਦਰ ਸਿੰਘ, ਜੇ.ਈ ਤਰੁਣ ਸ਼ਰਮਾ ਅਤੇ ਜੇ.ਈ ਅਭਿਮਨਿਊ ਸ਼ਰਮਾ ਸ਼ਾਮਿਲ ਸਨ।

ਉਕਤ ਅਧਿਕਾਰੀਆਂ ਨੇ ਡੇਅਰੀ ਕੰਪਲੈਕਸ ਅੰਦਰ ਸਥਿਤ 30 ਤੋਂ ਵੱਧ ਡੇਅਰੀਆਂ ‘ਤੇ ਅਚਨਚੇਤ ਛਾਪੇਮਾਰੀ ਕਰਕੇ ਬਿਜਲੀ ਚੋਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 15 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments