ਜਲੰਧਰ : ਸ਼ਹਿਰ ਵਿੱਚ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ। ਬਿਜਲੀ ਵਿਭਾਗ ਦੇ ਅਨੁਸਾਰ, ਅਬਾਦਪੁਰਾ, ਨਿਊ ਮਾਡਲ ਟਾਊਨ, ਜੰਡੂ ਸਿੰਘਾ ਮਾਰਕੀਟ, ਗੇਟ ਬਾਜ਼ਾਰ, ਥਾਪਰਾਂ ਮੁਹੱਲਾ, ਕਰਾਰ ਖਾਨ ਮੁਹੱਲਾ, ਟ੍ਰੀਟਮੈਂਟ ਪਲਾਂਟ ਏਰੀਆ, ਨਿਵੀਆ ਸਪੋਰਟਸ ਅਤੇ ਲੈਦਰ ਕੰਪਲੈਕਸ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।
ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਸ ਦੌਰਾਨ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲਓ, ਕਿਉਂਕਿ ਨਿਰਧਾਰਤ ਸਮੇਂ ਦੌਰਾਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ।
