Home ਪੰਜਾਬ 11 ਨਵੰਬਰ ਨੂੰ ਨੂਰਪੁਰਬੇਦੀ ਜ਼ਿਲ੍ਹੇਂ ’ਚ ਬਿਜਲੀ ਰਹੇਗੀ ਬੰਦ

11 ਨਵੰਬਰ ਨੂੰ ਨੂਰਪੁਰਬੇਦੀ ਜ਼ਿਲ੍ਹੇਂ ’ਚ ਬਿਜਲੀ ਰਹੇਗੀ ਬੰਦ

0

ਨੂਰਪੁਰਬੇਦੀ : ਵਧੀਕ ਸਹਾਇਕ ਇੰਜੀਨੀਅਰ ਪੰਜਾਬ ਸਟੇਟ ਪਾਵਰਕਾਮ ਲਿਮਟਿਡ ਸਬ ਆਫਿਸ ਤਖ਼ਤਗੜ੍ਹ ਦੇ ਹਵਾਲੇ ਨਾਲ ਜਾਰੀ ਇੱਕ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਪਾਵਰਕਾਮ ਦੇ ਅਧਿਕਾਰੀ ਨੇ ਦੱਸਿਆ ਕਿ 11 ਨਵੰਬਰ, ਮੰਗਲਵਾਰ ਨੂੰ ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਅਤੇ ਰੁੱਖਾਂ ਦੀ ਕਟਾਈ ਨੂੰ ਲੈ ਕੇ 11 ਕੇ.ਵੀ. ਸਰਾਏ ਫੀਡਰ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੀ ਜਾਵੇਗੀ।

ਜਿਸ ਕਰਕੇ ਸਰਾਂਏ ਫੀਡਰ ਦੇ ਹੇਠਾਂ ਆਉਂਦੇ ਪਿੰਡ ਬਜਰੂੜ, ਸਰਾਂਏ, ਭਾਓਵਾਲ, ਛੱਜਾ, ਚੌਂਤਾ ਅਤੇ ਨੰਗਲ ਦੇ ਮੰਡ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਚੱਲਦੇ ਕੰਮ ਕਰਕੇ ਬਿਜਲੀ ਕੱਟ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਜਿਸ ਕਰਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰਕੇ ਰੱਖਣ।

NO COMMENTS

LEAVE A REPLY

Please enter your comment!
Please enter your name here

Exit mobile version