ਟਾਂਡਾ ਉੜਮੁੜ : ਸ਼ਹਿਰੀ ਸਬ-ਡਵੀਜ਼ਨ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ , ਇੰਜੀਨੀਅਰ ਇੰਦਰਪਾਲ ਸਿੰਘ ਨੇ ਕਿਹਾ ਹੈ ਕਿ 132 ਕੇ.ਵੀ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇ.ਵੀ ਮਾਡਲ ਟਾਊਨ ਫੀਡਰ ਅਤੇ 11 ਕੇ.ਵੀ ਟਾਂਡਾ ਅਰਬਨ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਭਲਕੇ , 25 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਟਾਂਡਾ ਅਰਬਨ, ਤਹਿਸੀਲ ਰੋਡ, ਮਿਆਣੀ ਰੋਡ, ਥਾਣਾ ਰੋਡ, ਮਾਡਲ ਟਾਊਨ, ਅਹੀਆਪੁਰ, ਸਹਿਬਾਜਪੁਰ, ਮੂਨਕ ਕਲਾ ਅਤੇ ਪਾਸਵਾਲ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
