ਜਲੰਧਰ : ਸ਼ਹਿਰ ਵਿੱਚ ਅੱਜ ਕੁਝ ਇਲਾਕਿਆਂ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਵੱਲੋਂ ਕੁਝ ਇਲਾਕਾ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਜ ਦਿਨ ਐਤਵਾਰ 66kv ਬਿਜਲੀ ਘਰ ਤੋਂ ਚੱਲ ਰਹੇ ਆਊਟਗੋਇੰਗ ਫੀਡਰ ਬਾਬਾ ਮੋਹਨ ਦਾਸ ਨਗਰ 1 ਫੀਡਰ ਅਤੇ ਕਾਲੀਆ ਕਲੋਨੀ ਫੀਡਰ ਵਿੱਚ ਜ਼ਰੂਰੀ ਕੰਮ ਲਈ ਸਪਲਾਈ 10 ਤੋਂ 4 ਵਜੇ ਤੱਕ ਬੰਦ ਰਹੇਗੀ। ਜਿਸ ਕਰਕੇ ਬਾਬਾ ਮੋਹਨ ਦਾਸ ਨਗਰ, ਅੰਮ੍ਰਿਤ ਵਿਹਾਰ, ਨਿਊ ਅੰਮ੍ਰਿਤ ਵਿਹਾਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।
