Home ਪੰਜਾਬ ਪੰਜਾਬ ਦੇ ਇਸ ਜ਼ਿਲ੍ਹੇਂ ’ਚ ਭਲਕੇ ਰਹੇਗੀ ਬਿਜਲੀ ਬੰਦ

ਪੰਜਾਬ ਦੇ ਇਸ ਜ਼ਿਲ੍ਹੇਂ ’ਚ ਭਲਕੇ ਰਹੇਗੀ ਬਿਜਲੀ ਬੰਦ

0

ਨੂਰਪੁਰਬੇਦੀ : ਨਵਾਂਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਬਿਜਲੀ ਬੰਦ ਰਹੀ। ਇਸ ਕੜਾਕੇ ਦੀ ਠੰਢ ਵਿੱਚ, ਲੋਕ ਬਿਨਾਂ ਹੀਟਰਾਂ ਦੇ ਦਿਨ ਬਤੀਤ ਕਰਦੇ ਹੋਏ ਨਜ਼ਰ ਆਏ। ਅਜਿਹੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਕੱਲ੍ਹ, ਸ਼ਨੀਵਾਰ, 3 ਜਨਵਰੀ ਨੂੰ ਵੀ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।

ਜਾਣਕਾਰੀ ਦਿੰਦੇ ਹੋਏ  ਪੰਜਾਬ ਸਟੇਟ ਪਾਵਰਕਾਮ ਲਿਮਟਿਡ ਉਪ-ਦਫ਼ਤਰ ਤਖ਼ਤਗੜ੍ਹ ਦੇ ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ, ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਲਈ ਪ੍ਰਾਪਤ ਪਰਮਿਟਾਂ ਦੇ ਤਹਿਤ 3 ਜਨਵਰੀ ਨੂੰ 11kV ਪਿੰਡ ਝੰਡੀਆਂ ਦੇ ਫੀਡਰ ਦੇ ਅਧੀਨ ਆਉਣ ਵਾਲੇ ਧਮਾਣਾ, ਗਰੇਵਾਲ, ਨੌਧੇਮਾਜਰਾ, ਨੀਲੀ  ਰਾਜਗਿਰੀ, ਗੋਲੂਮਾਜਰਾ, ਜਟਵਾੜ, ਝੰਡੀਆਂ ਕਲਾਂ, ਝੰਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬ੍ਰਾਹਮਣਮਾਜਰਾ ਸਮੇਤ ਪਿੰਡਾਂ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲ ਰਹੇ ਕੰਮ ਦੇ ਕਾਰਨ, ਬਿਜਲੀ ਬੰਦ ਰਹਿਣ ਦਾ ਸਮਾਂ ਜ਼ਿਆਦਾ ਜਾਂ ਘੱਟ ਵੀ ਹੋ ਸਕਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version