ਕਰਤਾਰਪੁਰ : ਪਾਵਰਕਾਮ ਮੰਡਲ ਕਰਤਾਰਪੁਰ ਦੇ ਐਸ.ਡੀ.ਓ. ਡਿਵੀਜ਼ਨ ਨੰਬਰ 1 ਦੇ ਅਨੁਸਾਰ, 11 ਕੇਵੀ ਸਿਟੀ ਫੀਡਰ ਦੇ ਕਰਤਾਰਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਦੇ ਕਾਰਨ ਇਨ੍ਹਾਂ ਲਾਈਨਾਂ ਤੋਂ ਚੱਲਣ ਵਾਲਾ ਜੀ.ਟੀ.ਰੋਡ, ਮੋਹੱਲਾ ਬਲਜੋਤ ਨਗਰ, ਬਾਰਾਦਰੀ ਬਾਜ਼ਾਰ, ਗੰਗਸਰ ਬਾਜ਼ਾਰ, ਕਿਸ਼ਨਗੜ੍ਹ ਰੋਡ, ਬਨੀਆ ਮੁਹੱਲਾ, ਆਦਰਸ਼ ਨਗਰ, ਕਤਨੀ ਗੇਟ, ਸਰਪੰਚ ਕਾਲੋਨੀ, ਬੋਹੜ ਵਾਲਾ ਮੁਹੱਲਾ, ਕਿਲਾ ਕੋਠੀ ਸਾਈਡ ਦੀ ਬਿਜਲੀ ਸਪਲਾਈ ਅੱਜ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਨੂਰਪੁਰਬੇਦੀ : ਪੰਜਾਬ ਰਾਜ ਪਾਵਰਕਾਮ ਲਿਮਿਟਡ ਦੇ ਉਪ-ਦਫਤਰ ਤਖ਼ਤਗੜ੍ਹ ਦੇ ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਪ੍ਰਾਪਤ ਕੀਤੇ ਪਰਮਿਟ ਦੇ ਤਹਿਤ 3 ਜਨਵਰੀ ਨੂੰ 11 ਕੇ.ਵੀ. ਪਿੰਡ ਝਾਂਡੀਆਂ ਦੇ ਫੀਡਰ ਅਧੀਨ ਆਉਂਦੇ ਧਮਾਣਾ, ਗਰੇਵਾਲ, ਨੌਧੇਮਾਜਰਾ, ਨੀਲੀ ਰਾਜਗਿਰੀ, ਗੋਲੂਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬ੍ਰਾਹਮਣਮਾਜਰਾ ਆਦਿ ਪਿੰਡਾਂ ਦੀ ਬਿਜਲੀ ਕੱਟ ਸਵੇਰੇ 10 ਵਜੇਂ ਤੋਂ ਸ਼ਾਮ 4 ਵਜੇਂ ਤੱਕ ਬੰਦ ਰੱਖੀ ਜਾਵੇਗੀ। ਚੱਲ ਰਹੇ ਕੰਮ ਕਾਰਨ, ਬਿਜਲੀ ਬੰਦ ਹੋਣ ਦਾ ਸਮਾਂ ਘੱਟ ਜਾ ਵੱਧ ਹੋ ਸਕਦਾ ਹੈ। ਜਿਸ ਲਈ ਖਪਤਕਾਰਾਂ ਨੂੰ ਬਦਲਵੇਂ ਬਿਜਲੀ ਪ੍ਰਬੰਧ ਕਰਨੇ ਚਾਹੀਦੇ ਹਨ।
ਟਾਂਡਾ ਉੜਮੁੜ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧੀਨ ਚੱਲਣ ਵਾਲੀ 66 ਕੇ.ਵੀ. ਮਿਆਣੀ ਸਬ-ਡਿਵੀਜ਼ਨ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ 3 ਜਨਵਰੀ ਨੂੰ ਮਿਆਣੀ 66 ਕੇ.ਵੀ. ਤੋਂ ਚੱਲਣ ਵਾਲੇ ਸਾਰੇ 11 ਕੇ.ਵੀ. ਫੀਡਰ ਬੰਦ ਰਹਿਣਗੇ। ਇਸ ਸਬੰਧ ਵਿੱਚ ਸਹਾਇਕ ਕਾਰਜਕਾਰੀ ਇੰਜੀਨੀਅਰ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ 11 ਕੇ.ਵੀ. ਫੀਡਰ ਤੋਂ ਚੱਲਣ ਵਾਲੇ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਤਰਨ ਤਾਰਨ : 132 ਕੇ.ਵੀ.ਏ. ਤਰਨ ਤਾਰਨ ਤੋਂ 11 ਕੇਵੀ ਸਿਟੀ 1, ਸਿਟੀ 4 ਅਤੇ 6 ਤਰਨ ਤਾਰਨ ਦੀ ਬਿਜਲੀ ਸਪਲਾਈ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਮੁਰੰਮਤ ਦੇ ਕਾਰਨ ਬੰਦ ਰਹੇਗੀ। ਇੰਜਨੀਅਰ ਨਰਿੰਦਰ ਸਿੰਘ ਉਪ ਮੰਡਲ ਅਫਸਰ ਸ਼ਹਿਰੀ ਤਰਨਤਾਰਨ, ਇੰਜਨੀਅਰ ਗੁਰਭੇਜ ਸਿੰਘ ਢਿੱਲੋਂ ਜੇ.ਈ. ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਕਾਜੀਕੋਟ ਰੋਡ, ਚੰਦਰ ਕਲੋਨੀ, ਸਰਹਾਲੀ ਰੋਡ ਸੱਜੇ ਪਾਸੇ, ਗਲੀ ਜਾਮਾਰਾਏ ਵਾਲਾ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਜ਼ਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਲੋਨੀ, ਸਰਦਾਰ ਐਨਕਲੇਵ, ਗੁਰਬਖਸ਼ ਕਲੋਨੀ, ਛੋਟਾ ਕਾਜੀਕੋਟ, ਪੱਡਾ ਕਲੋਨੀ, ਗਰੀਨ ਸਿਟੀ, ਕੋਹਾੜ ਸਿਟੀ, ਕੋਹਾੜ ਸਿੰਘ, ਮੁਹੱਲਾ ਏ. ਨੂਰਦੀ ਰੋਡ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਲੋਨੀ, ਜੈ ਦੀਪ ਕਲੋਨੀ, ਦੀਪ ਐਵੀਨਿਊ, ਫਤਿਹ ਚੱਕ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਤੇਗ ਬਹਾਦਰ ਨਗਰ ਫੇਜ਼ 2 ਅਤੇ ਨਿਊ ਦੀਪ ਐਵੀਨਿਊ ਤਰਨਤਾਰਨ ਆਦਿ ਬੰਦ ਰਹਿਣਗੇ।
ਸ੍ਰੀ ਮੁਕਤਸਰ ਸਾਹਿਬ : ਇੰਜੀਨੀਅਰ ਬਲਜੀਤ ਸਿੰਘ, ਸਬ ਡਿਵੀਜ਼ਨਲ ਅਫਸਰ ਐਸ/ਡੀ ਬਰੀਵਾਲਾ, ਸਿਟੀ ਐਸ/ਡੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਅੱਜ 132 ਕੇਵੀ ਸਬ-ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗਾ। ਇਸ ਬੰਦ ਦੇ ਦੌਰਾਨ 66 ਕੇਵੀ ਐਸ/ਐਸ ਭੁੱਟੀਵਾਲਾ, 11 ਕੇਵੀ ਬੱਸ ਸਟੈਂਡ, 11 ਕੇਵੀ ਮਲੋਟ ਰੋਡ, 11 ਕੇਵੀ ਅਬੋਹਰ ਰੋਡ, 11 ਕੇਵੀ ਬੱਲਮਗੜ੍ਹ, 11 ਕੇਵੀ ਤਰਨਤਾਰਨ ਸਾਹਿਬ, 11 ਕੇਵੀ ਮੁਕਤੇ ਮੀਨਾਰ, 11 ਕੇਵੀ ਸਿਵਲ ਹਸਪਤਾਲ, 11 ਕੇਵੀ ਡਿਸਪੋਜ਼ਲ ਦੀ ਬਿਜਲੀ ਸਪਲਾਈ 66 ਕੇਵੀ ਐਸ/ਐਸ ਮਲੋਟ ਰੋਡ ਤੋਂ ਚੱਲਣ ਵਾਲੀ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ, 132 ਕੇਵੀ ਐਸ/ਐਸ ਸ੍ਰੀ ਮੁਕਤਸਰ ਸਾਹਿਬ ਤੋਂ ਚੱਲਣ ਵਾਲੇ 11 ਕੇਵੀ ਟਾਊਨ, 11 ਕੇਵੀ ਦਰਬਾਰ ਸਾਹਿਬ, 11 ਕੇਵੀ ਰੇਲਵੇ ਰੋਡ, 11 ਕੇਵੀ ਪਾਰਕ ਡਿਸਪੋਜ਼ਲ, 11 ਕੇਵੀ ਬਠਿੰਡਾ ਰੋਡ, 11 ਕੇਵੀ ਗੋਨਿਆਣਾ ਰੋਡ, 11 ਕੇਵੀ ਗੁਰਦੇਵ ਵਿਹਾਰ, 11 ਕੇਵੀ ਨਿਊ ਕੋਟਕਪੂਰਾ ਰੋਡ ਅਤੇ ਡੀਕੇਐਸ ਐਨਕਲੇਵ ਫੀਡਰਾਂ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
