ਨਵਾਂਸ਼ਹਿਰ : ਸਹਾਇਕ ਇੰਜੀਨੀਅਰ ਅਰਬਨ ਸਬ ਡਿਵੀਜ਼ਨ ਨਵਾਂਸ਼ਹਿਰ ਨੇ ਪ੍ਰੈਸ ਵਿੱਚ ਜਾਣਕਾਰੀ ਦਿੱਤੀ ਕਿ 66 ਕੇ.ਵੀ ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਣ ਵਾਲੇ 11 ਕੇ.ਵੀ ਸਲੋਹ ਰੋਡ ਫੀਡਰ ਅਤੇ 11 ਕੇਵੀ ਅਰਬਨ ਸਿਟੀ-1 ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਭਲਕੇ , 13 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਮੋਤਾ ਸਿੰਘ ਨਗਰ, ਸਤਿਗੁਰੂ ਨਗਰ, ਮਾਡਲ ਟਾਊਨ (ਸਲੋਹ ਰੋਡ), ਸਲੋਹ ਰੋਡ, ਵਿਕਾਸ ਨਗਰ, ਬਾਬਾ ਦੀਪ ਸਿੰਘ ਨਗਰ, ਪੁਰਾਣੀ ਅਦਾਲਤ ਰੋਡ, ਬਸੰਤ ਨਗਰ, ਤੱਖਰ ਮਾਰਕੀਟ ਬੰਗਾ ਰੋਡ, ਮੋਤਾ ਸਿੰਘ ਨਗਰ, ਫਰੈਂਡਜ਼ ਕਲੋਨੀ, ਆਰੀਆ ਸਮਾਜ ਰੋਡ, ਬੰਗਾ ਰੋਡ, ਰਾਜਾ ਮੁਹੱਲਾ, ਕੋਠੀ ਰੋਡ, ਕਾਇਆ ਮੁਹੱਲਾ, ਪਾਠਕਾ ਮੁਹੱਲਾ, ਸ਼ੌਰਿਆ ਮੁਹੱਲਾ ਅਤੇ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
