Home ਪੰਜਾਬ ਪੰਜਾਬ ਦੇ ਰਾਏਕੋਟ ਇਲਾਕੇ ’ਚ ਅੱਜ ਬਿਜਲੀ ਰਹੇਗੀ ਬੰਦ

ਪੰਜਾਬ ਦੇ ਰਾਏਕੋਟ ਇਲਾਕੇ ’ਚ ਅੱਜ ਬਿਜਲੀ ਰਹੇਗੀ ਬੰਦ

0

ਰਾਏਕੋਟ : ਪੰਜਾਬ ਦੇ ਰਾਏਕੋਟ ਇਲਾਕੇ ਵਿੱਚ ਬਿਜਲੀ ਬੰਦ ਹੋਣ ਦੀ ਸੂਚਨਾ ਹੈ। ਦੱਸ ਦਈਏ ਕਿ ਪਾਵਰਕਾਮ ਰਾਏਕੋਟ ਵੱਲੋਂ ਬਿਜਲੀ ਸਪਲਾਈ ਲਾਈਨਾਂ ਦੀ ਜ਼ਰੂਰੀ ਮੁਰੰਮਤ ਦੇ ਕਾਰਨ, ਰਾਏਕੋਟ 66 ਕੇਵੀ ਗਰਿੱਡ ਤੋਂ ਸੰਚਾਲਿਤ ਗੁਰਦੁਆਰਾ ਟਾਹਲੀਆਣਾ ਸਾਹਿਬ ਫੀਡਰ (ਸ਼੍ਰੇਣੀ 1) ਤੋਂ ਬਿਜਲੀ ਸਪਲਾਈ 9 ਮਾਰਚ, ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਮੁਅੱਤਲ ਰਹੇਗੀ। ਜਿਸ ਦੇ ਕਾਰਨ ਉਪਰੋਕਤ ਫੀਡਰਾਂ ਤੋਂ ਚੱਲਣ ਵਾਲੇ ਇਲਾਕਿਆਂ ਜਿਵੇਂ ਗੁਰਦੁਆਰਾ ਟਾਹਲੀਆਣਾ ਸਾਹਿਬ, ਨੂਰਮਹੀ ਨਗਰ, ਸਿਲਾਉਨੀ ਰੋਡ, ਬੱਸੀਆਂ ਰੋਡ, ਫੋਕਲ ਪੁਆਇੰਟ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਪਾਵਰਕਾਮ ਦੇ ਐਸਡੀਓ ਕੁਲਦੀਪ ਕੁਮਾਰ ਨੇ ਦਿੱਤੀ।

NO COMMENTS

LEAVE A REPLY

Please enter your comment!
Please enter your name here

Exit mobile version