ਨੂਰਪੁਰਬੇਦੀ : ਵਧੀਕ ਸਹਾਇਕ ਇੰਜੀਨੀਅਰ ਪੰਜਾਬ ਸਟੇਟ ਪਾਵਰਕੌਮ ਲਿਮਿਟਡ ਸਬ ਆਫਿਸ ਤਖ਼ਤਗੜ੍ਹ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਰਾਹੀਂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਜ਼ਾਰਤ ਲਾਈਨਾਂ ਦੀ ਲੋੜੀਂਦੀ ਮੁਰੰਮਤ ਕੀਤੇ ਜਾਣ ਦੇ ਚੱਲਦੇ ਪ੍ਰਾਪਤ ਹੋਏ ਪਰਮਿਟ ਦੇ ਤਹਿਤ ਪਿੰਡ ਬੈਂਸ ਦੇ ਫੀਡਰ ਦੇ ਅਧੀਨ ਆਉਂਦੇ ਸਰਥਲੀ, ਭੱਟਾਂ, ਟੱਪਰੀਆਂ, ਬੈਂਸ, ਤਖ਼ਤਗੜ੍ਹ, ਘੜੀਸਪੁਰ, ਢਾਹਾਂ, ਔਲਖ, ਅਸਾਲਤਪੁਰ ਅਤੇ ਲੈਹੜੀਆਂ ਆਦਿ ਪਿੰਡਾਂ ਦੀਆਂ ਖੇਤੀ ਮੋਟਰਾਂ ਦੀ ਵਿਜਲੀ ਸਪਲਾਈ 23 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ, ਬਿਜਲੀ ਕੱਟ ਦਾ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ। ਜਿਸ ਕਾਰਨ ਖਪਤਕਾਰਾਂ ਨੂੰ ਬਿਜਲੀ ਦੇ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ।