ਬੰਗਾ : ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਅਧਿਕਾਰੀ ਪਾਵਰ ਕਾਮ ਬੰਗਾ ਨੇ ਪੱਤਰ ਜਾਰੀ ਕਰ ਕਿਹਾ ਕਿ 220 ਕੇ.ਵੀ. ਤੋਂ ਚਲਦੇ 11 ਕੇ.ਵੀ. ਯੂ.ਪੀ.ਐਸ. ਨੰਬਰ 2 ਗੋਸਲਾ ਫੀਡਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ, ਜਿਸ ਦੇ ਕਾਰਨ ਇਸ ਫੀਡਰ ਅਧੀਨ ਆਉਣ ਵਾਲੇ ਏਰੀਆ ਦੀ ਬਿਜਲੀ ਸਪਲਾਈ ਅੱਜ, 24 ਜਨਵਰੀ ਨੂੰ ਸਵੇਰ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਪਿੰਡ ਪੂਨੀਆ ਅੰਬੇਡਕਰ ਨਗਰ, ਦੁਸਾਂਝ ਖੁਰਦ, ਭੁੱਕੀ, ਨਾਗਰਾ, ਸੋਤਰਾ, ਭੜੋ ਮਜਾਰਾ, ਗੋਸਲਾ ਚੱਕ ਕਲਾਲ, ਮੱਲੂਪੋਤਾ, ਏ.ਐਸ. ਫਰੋਜ਼ਨ ਫੂਡ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
