HomePunjabਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ, ਬਿਆਸ 'ਚ ਛੱਡਿਆ 54 ਹਜ਼ਾਰ...

ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ, ਬਿਆਸ ‘ਚ ਛੱਡਿਆ 54 ਹਜ਼ਾਰ ਕਿਊਸਿਕ ਪਾਣੀ

ਹਾਜੀਪੁਰ : ਪੌਂਗ ਡੈਮ ਝੀਲ (Pong Dam lake) ਵਿੱਚ ਪਾਣੀ ਦੀ ਆਮਦ ਘਟਣ ਕਾਰਨ ਬੀ.ਬੀ.ਐਮ.ਬੀ. ਪ੍ਰਸ਼ਾਸਨ (BBMB administration) ਵੱਲੋਂ ਡੈਮ ਵਿੱਚੋਂ ਪਾਣੀ ਛੱਡਣ ਦਾ ਸਿਲਸਿਲਾ ਜਾਰੀ ਹੈ ਅਤੇ ਡੈਮ ਵਿੱਚ ਪਾਣੀ ਦਾ ਪੱਧਰ ਹੁਣ ਖ਼ਤਰੇ ਦੇ ਨਿਸ਼ਾਨ ’ਤੇ ਆ ਗਿਆ ਹੈ।

ਜਾਣਕਾਰੀ ਅਨੁਸਾਰ ਅੱਜ ਪੌਂਗ ਡੈਮ ਤੋਂ ਸਪਿਲਵੇਅ ਰਾਹੀਂ 48487 ਕਿਊਸਿਕ ਅਤੇ ਪਾਵਰ ਹਾਊਸ ਰਾਹੀਂ 17292 ਕੁੱਲ 65779 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ਵਿਖੇ ਛੱਡਿਆ ਗਿਆ। ਪੌਂਗ ਡੈਮ ਝੀਲ ਵਿੱਚ ਸ਼ਾਮ 7 ਵਜੇ ਪਾਣੀ ਦੀ ਆਮਦ 58690 ਕਿਊਸਿਕ ਨੋਟ ਕੀਤੀ ਗਈ ਅਤੇ ਅੱਜ ਪੌਂਗ ਡੈਮ ਝੀਲ ਦਾ ਪੱਧਰ 1388.67 ਫੁੱਟ ਨੋਟ ਕੀਤਾ ਗਿਆ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 1.33 ਫੁੱਟ ਹੇਠਾਂ ਹੈ।

ਜਾਣਕਾਰੀ ਅਨੁਸਾਰ ਅੱਜ ਸ਼ਾਹ ਨਹਿਰ ਬੈਰਾਜ ਤੋਂ 54079 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿੱਚ ਛੱਡਿਆ ਜਾ ਰਿਹਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments