HomeENTERTAINMENTਪੁਲਿਸ ਵਾਲੇ ਨੇ ਸਿੱਧੂ ਮੂਸੇਵਾਲਾ ਨੂੰ ਕਿਹਾ "ਅੱਤਵਾਦੀ", ਵੀਡੀਓ ਹੋਈ ਵਾਇਰਲ

ਪੁਲਿਸ ਵਾਲੇ ਨੇ ਸਿੱਧੂ ਮੂਸੇਵਾਲਾ ਨੂੰ ਕਿਹਾ “ਅੱਤਵਾਦੀ”, ਵੀਡੀਓ ਹੋਈ ਵਾਇਰਲ

ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨੂੰ ਅੱਤਵਾਦੀ (terrorist) ਕਹਿੰਦਾ ਨਜ਼ਰ ਆ ਰਿਹਾ ਹੈ। ਝਾਰਖੰਡ ਦੀ ਦੱਸੀ ਜਾ ਰਹੀ ਉਕਤ ਵੀਡੀਓ ‘ਚ ਇਕ ਪੁਲਿਸ ਕਰਮਚਾਰੀ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕਦਾ ਦਿਖਾਈ ਦੇ ਰਿਹਾ ਹੈ।

ਮੋਟਰਸਾਈਕਲ ‘ਤੇ ਨੌਜਵਾਨ ਨੇ ਸਿੱਧੂ ਮੂਸੇਵਾਲਾ ਦੀ ਜੋ ਫੋਟੋ ਲਗਾਈ ਹੈ, ਉਸ ਨੂੰ ਦੇਖ ਕੇ ਉਹ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਉਸ ਨੂੰ ਆਦਰਸ਼ ਬਣਾ ਰਹੇ ਹੋ, ਜੋ ਅੱਤਵਾਦੀ ਹੈ। ਵੀਡੀਓ ਇੰਟਰਨੈੱਟ ‘ਤੇ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਪੁਲਸ ਵਾਲੇ ਨੇ ਮੁਆਫੀ ਵੀ ਮੰਗੀ। ਵੀਡੀਓ ਵਾਇਰਲ ਹੋਣ ‘ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਗੁੱਸੇ ‘ਚ ਆ ਗਏ। ਇਸ ਵੀਡੀਓ ‘ਚ ਨਜ਼ਰ ਆ ਰਹੇ ਝਾਰਖੰਡ ਪੁਲਸ ਦੇ ਐੱਸ.ਐੱਚ.ਓ. ਭੂਸ਼ਣ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੀ ਗਲਤੀ ਮੰਨਦਿਆਂ ਮੁਆਫੀ ਮੰਗੀ।

ਉਨ੍ਹਾਂ ਕਿਹਾ ਕਿ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਿਲਕੁਲ ਨਹੀਂ ਸੀ। ਇਹ ਇੱਕ ਮਨੁੱਖੀ ਗਲਤੀ ਸੀ ਅਤੇ ਮੇਰੀ ਜ਼ੁਬਾਨ ਫਿਸਲ ਗਈ ਜਿਸ ਲਈ ਮੈਂ ਮੁਆਫੀ ਮੰਗਦਾ ਹਾਂ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਮੇਰੀ ਸੰਵੇਦਨਾ ਉਸ ਦੇ ਪਰਿਵਾਰ ਅਤੇ ਸ਼ੁਭਚਿੰਤਕਾਂ ਨਾਲ ਹੈ। ਮੈਂ ਸਿੱਧੂ ਮੂਸੇਵਾਲਾ ਲਈ ਇਨਸਾਫ਼ ਅਤੇ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਲਈ ਵੀ ਅਰਦਾਸ ਕਰਦਾ ਹਾਂ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments