HomePunjabਚੈਕਿੰਗ ਦੌਰਾਨ ਪੁਲਿਸ ਨੂੰ ਮਿਲੀ ਸਫਲਤਾ, 3 ਨੌਜਵਾਨ ਕਾਬੂ

ਚੈਕਿੰਗ ਦੌਰਾਨ ਪੁਲਿਸ ਨੂੰ ਮਿਲੀ ਸਫਲਤਾ, 3 ਨੌਜਵਾਨ ਕਾਬੂ

ਗੁਰਦਾਸਪੁਰ : ਥਾਣਾ ਸਦਰ ਗੁਰਦਾਸਪੁਰ (Thana Sadar Gurdaspur) ਦੀ ਪੁਲਿਸ ਨੇ ਚੈਕਿੰਗ ਦੌਰਾਨ 3 ਮੋਟਰਸਾਈਕਲ ਸਵਾਰਾਂ ਨੂੰ 1 ਕਿਲੋ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐੱਸ.ਐੱਚ.ਓ. ਅਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ‘ਚ ਨਬੀਪੁਰ ਤੋਂ ਬੱਬਰੀ ਲਿੰਕ ਰੋਡ ‘ਤੇ ਪੁਲੀ ਗੰਡਾ ਨਾਲਾ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਕਲਦੀਪ ਮਸੀਹ ਉਰਫ਼ ਗੋਰੀ ਵਾਸੀ ਬੱਬਰੀ, ਸੰਦੀਪ ਮਸੀਹ ਉਰਫ਼ ਕਾਲੀ ਵਾਸੀ ਲੇਹਲ ਥਾਣਾ ਧਾਰੀਵਾਲ, ਰਮਨ ਨੂੰ ਗਿ੍ਫ਼ਤਾਰ ਕੀਤਾ।

ਮਸੀਹ ਵਾਸੀ ਬੱਬਰੀ ਥਾਣਾ ਸਦਰ ਗੁਰਦਾਸਪੁਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਮੋਟਰਸਾਈਕਲ ਨੰਬਰ ਪੀ.ਬੀ.07-ਏ.ਵਾਈ-3102 ਸਮੇਤ ਭਾਰੀ ਮੋਮੀ ਲਿਫਾਫੇ ਸਮੇਤ ਕਾਬੂ ਕੀਤਾ ਗਿਆ। ਇਸ ਉਪਰੰਤ ਉੱਪ ਪੁਲਿਸ ਕਪਤਾਨ ਸਿਟੀ ਗੁਰਦਾਸਪੁਰ ਸੁਖਪਾਲ ਸਿੰਘ ਦੀਆਂ ਹਦਾਇਤਾਂ ਅਤੇ ਹਾਜ਼ਰੀ ‘ਚ ਮੋਮੀ ਲਿਫਾਫੇ ‘ਚ ਨਸ਼ੀਲਾ ਪਦਾਰਥ ਮੌਜੂਦ ਹੋਣ ਦੇ ਸ਼ੱਕ ਦੇ ਆਧਾਰ ‘ਤੇ ਮੋਟਰਸਾਈਕਲ ਦੇ ਵਿਚਕਾਰ ਬੈਠੇ ਵਿਅਕਤੀ ਸੰਦੀਪ ਮਸੀਹ ਦੇ ਕੋਲ ਰੱਖੇ ਮੋਮੀ ਲਿਫਾਫੇ ਦੀ ਚੈਕਿੰਗ ਕੀਤੀ ਗਈ ਅਤੇ ਉਸ ਕੋਲੋਂ 1 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਉਕਤ ਮਾਮਲੇ ‘ਚ ਕਾਰਵਾਈ ਕਰਦੇ ਹੋਏ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments