Home ਪੰਜਾਬ ਜਲੰਧਰ ਦੀ ਮੁਸਲਿਮ ਕਾਲੋਨੀ ‘ਚ ਪੁਲਿਸ ਨੇ ਮਾਰਿਆ ਛਾਪਾ

ਜਲੰਧਰ ਦੀ ਮੁਸਲਿਮ ਕਾਲੋਨੀ ‘ਚ ਪੁਲਿਸ ਨੇ ਮਾਰਿਆ ਛਾਪਾ

0

ਜਲੰਧਰ: ਜਲੰਧਰ ਦੇ ਰਾਮਾਮੰਡੀ ਥਾਣਾ ਖੇਤਰ ‘ਚ ਪੁਲਿਸ ਨੇ ਇਕ ਕਿਰਾਏ ਦੇ ਮਕਾਨ ‘ਤੇ ਛਾਪੇਮਾਰੀ ਕਰ ਕੱਟੀ ਹੋਈ ਤਾਰਾਂ ਨਾਲ ਭਰੇ ਕਈ ਬੋਰੇ ਬਰਾਮਦ ਕੀਤੇ ਹਨ । ਮਕਾਨ ਦੇ ਬੰਦ ਕਮਰਿਆਂ ਦੀ ਤਲਾਸ਼ ਦੇ ਦੌਰਾਨ ਇਹ ਸਮਾਨ ਮਿਲਿਆ । ਪੁਲਿਸ ਨੇ ਤਾਰਾਂ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ , ਜਦੋਂ ਕਿ ਕਮਰੇ ਵਿੱਚ ਰਹਿਣ ਵਾਲਾ ਕਿਰਾਏਦਾਰ ਬੁਲਾਉਣ ਦੇ ਬਾਵਜੂਦ ਮੌਕੇ ‘ਤੇ ਨਹੀਂ ਪਹੁੰਚਿਆ ।

ਜਾਣਕਾਰੀ ਮੁਤਾਬਕ ਬੀਤੇ ਦਿਨ ਪੁਲਿਸ ਕੰਟਰੋਲ ਰੂਮ ‘ਤੇ ਸੂਚਨਾ ਮਿਲੀ ਸੀ ਕਿ ਮੁਸਲਿਮ ਕਾਲੋਨੀ ਸਥਿਤ ਕੁਝ ਬੰਦ ਕਮਰਿਆਂ ‘ਚ ਚੋਰੀ ਦਾ ਸਾਮਾਨ ਛੁਪਾ ਕੇ ਰੱਖਿਆ ਹੋਇਆ ਹੈ। ਸੂਚਨਾ ਮਿਲਦੇ ਹੀ ਥਾਣਾ ਰਾਮਾਮੰਡੀ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਜਦੋਂ ਉਥੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਮਿਲੇ ਤਾਂ ਪੁਲਿਸ ਨੇ ਉਥੇ ਰਹਿੰਦੇ ਨੌਜਵਾਨ ਨਾਲ ਫੋਨ ‘ਤੇ ਸੰਪਰਕ ਕੀਤਾ ਅਤੇ ਉਸ ਨੂੰ ਮੌਕੇ ‘ਤੇ ਬੁਲਾਇਆ ਪਰ ਉਹ ਆਉਣ ‘ਚ ਦੇਰੀ ਕਰਦਾ ਰਿਹਾ।

ਮਕਾਨ ਮਾਲਕ ਦੀ ਹਾਜ਼ਰੀ ਵਿੱਚ ਖੋਲ੍ਹੇ ਗਏ ਕਮਰੇ
ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਗੁਰਦੀਪ ਸਿੰਘ ਨੇ ਮਕਾਨ ਮਾਲਕ ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਉਸ ਦੀ ਮੌਜੂਦਗੀ ‘ਚ ਕਮਰਿਆਂ ਦੇ ਤਾਲੇ ਖੋਲ੍ਹ ਕੇ ਤਲਾਸ਼ੀ ਲਈ ਗਈ। ਅੰਦਰੋਂ ਕੱਟੀਆਂ ਤਾਰਾਂ ਨਾਲ ਭਰੀਆਂ ਕਈ ਬੋਰੀਆਂ ਮਿਲਣ ‘ਤੇ ਪੁਲਿਸ ਨੇ ਇਨ੍ਹਾਂ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਲਈ ਥਾਣੇ ਭੇਜ ਦਿੱਤਾ ।

ਚਾਰ ਮਹੀਨੇ ਪਹਿਲਾਂ ਕਿਰਾਏ ‘ਤੇ ਲਿਆ ਸੀ ਕਮਰਾ
ਮਕਾਨ ਮਾਲਕ ਗੁਰਵਿੰਦਰ ਸਿੰਘ ਅਨੁਸਾਰ ਕਰੀਬ ਚਾਰ ਮਹੀਨੇ ਪਹਿਲਾਂ ਇਹ ਕਮਰਾ ਰਮਜ਼ਾਨ ਨਾਮਕ ਨੌਜਵਾਨ ਨੂੰ ਕਿਰਾਏ ’ਤੇ ਦਿੱਤਾ ਗਿਆ ਸੀ। ਉਸ ਨੇ ਆਪਣੇ ਆਪ ਨੂੰ ਸਕਰੈਪ ਡੀਲਰ ਦੱਸਿਆ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਮਰੇ ਵਿੱਚੋਂ ਚੋਰੀ ਦਾ ਸਾਮਾਨ ਮਿਲਣ ਦੀ ਖ਼ਬਰ ਸੁਣ ਕੇ ਉਹ ਖ਼ੁਦ ਵੀ ਹੈਰਾਨ ਹਨ। ਉਸ ਨੇ ਰਮਜ਼ਾਨ ਨੂੰ ਮੌਕੇ ‘ਤੇ ਬੁਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਆਇਆ।

ਕਿੱਥੋਂ ਚੋਰੀ ਹੋਈਆਂ ਤਾਰਾਂ , ਪੁਲਿਸ ਕਰ ਰਹੀ ਜਾਂਚ
ਏ.ਐਸ.ਆਈ. ਗੁਰਦੀਪ ਸਿੰਘ ਅਨੁਸਾਰ ਬਰਾਮਦ ਹੋਈਆਂ ਤਾਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਕਿਰਾਏਦਾਰ ਨੂੰ ਪੁੱਛਗਿੱਛ ਲਈ ਥਾਣੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤਾਰਾਂ ਕਿੱਥੋਂ ਲਿਆਂਦੀਆਂ ਗਈਆਂ ਅਤੇ ਇਸ ਮਾਮਲੇ ਵਿਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਹੈ ਜਾਂ ਨਹੀਂ। ਜੇਕਰ ਕਿਰਾਏਦਾਰ ਪੇਸ਼ ਨਾ ਹੋਇਆ ਤਾਂ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version