Home ਦੇਸ਼ ਨਾਗਪੁਰ ਜ਼ਿਲ੍ਹੇ ’ਚ ਇੱਕ ਐਕਸਪਲੋਸਿਵ ਬਣਾਉਣ ਵਾਲੀ ਕੰਪਨੀ ਦੇ ਨੌਂ ਡਾਇਰੈਕਟਰਾਂ ਨੂੰ...

ਨਾਗਪੁਰ ਜ਼ਿਲ੍ਹੇ ’ਚ ਇੱਕ ਐਕਸਪਲੋਸਿਵ ਬਣਾਉਣ ਵਾਲੀ ਕੰਪਨੀ ਦੇ ਨੌਂ ਡਾਇਰੈਕਟਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

0

ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਇੱਕ ਐਕਸਪਲੋਸਿਵ ਬਣਾਉਣ ਵਾਲੀ ਕੰਪਨੀ ਦੇ ਨੌਂ ਡਾਇਰੈਕਟਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿੱਥੇ ਇੱਕ ਧਮਾਕੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ। ਗ੍ਰਿਫ਼ਤਾਰੀ ਨੂੰ ਲੈ ਕੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਇੱਥੇ ਕਾਲਮੇਸ਼ਵਰ ਪੁਲਿਸ ਨੇ SBL ਐਨਰਜੀ ਲਿਮਿਟੇਡ ਦੇ 21 ਡਾਇਰੈਕਟਰਾਂ ਅਤੇ ਸ਼ੇਅਰਹੋਲਡਰਾਂ ਦੇ ਖਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 105 (ਗੈਰ-ਇਰਾਦਤਨ ਕਤਲ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਦੇ ਹੁਣ ਤੱਕ ਨੌਂ ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਕਿਵੇਂ ਹੋਇਆ ਹਾਦਸਾ?

ਐਤਵਾਰ ਸਵੇਰੇ ਜਿੱਥੇ ਕਟੋਲ ਤਹਿਸੀਲ ਦੇ ਰਾਉਲਗਾਓਂ ਵਿੱਚ ਮਾਈਨਿੰਗ ਅਤੇ ਉਦਯੋਗਿਕ ਵਿਸਫੋਟਕ ਬਣਾਉਣ ਵਾਲੀ ਕੰਪਨੀ ਐਸਬੀਐਲ ਐਨਰਜੀ ਲਿਮਟਿਡ ਦੀ ਡੈਟੋਨੇਟਰ ਪੈਕਿੰਗ ਯੂਨਿਟ ਵਿੱਚ ਹੋਏ ਇੱਕ ਵੱਡੇ ਧਮਾਕੇ ਵਿੱਚ ਘੱਟੋ-ਘੱਟ 18 ਮਜਦੂਰਾਂ ਦੀ ਸੜਣ ਨਾਲ ਮੌਤ ਹੋ ਗਈ ਅਤੇ 24 ਜ਼ਖ਼ਮੀ ਹੋ ਗਏ, ਜਿਸ ਵਿੱਚ ਜ਼ਿਆਦਾ ਦੀ ਹਾਲਾਤ ਗੰਭੀਰ ਹੈ।

ਪੁਲਿਸ ਸੁਪਰਡੈਂਟ (ਨਾਗਪੁਰ ਰੂਰਲ) ਡਾ. ਹਰਸ਼ ਪੋਦਾਰ ਨੇ ਸੋਮਵਾਰ ਨੂੰ ਕਿਹਾ ਕਿ ਪੈਟਰੋਲੀਅਮ ਐਂਡ ਐਕਸਪਲੋਸਿਵਜ਼ ਸੇਫਟੀ ਆਰਗੇਨਾਈਜ਼ੇਸ਼ਨ (PESO) ਅਤੇ ਡਿਫੈਂਸ ਇਨਫੋਰਮੇਸ਼ਨ ਸਿਸਟਮ ਫਾਰ ਸਕਿਓਰਿਟੀ (DISS) ਦੀ ਸ਼ੁਰੂਆਤੀ ਰਿਪੋਰਟ ਵਿੱਚ ਕੰਪਨੀ ਵਿੱਚ ਸੁਰੱਖਿਆ ਦੀਆਂ ਕਮੀਆਂ ਵੱਲ ਇਸ਼ਾਰਾ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਰਿਪੋਰਟ ‘ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਕੰਪਨੀ ਦੇ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਬਾਕੀ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦੇ ਅਨੁਸਾਰ, ਲਾਸ਼ਾਂ ਇੰਨੀਆਂ ਸੜੀਆਂ ਹੋਈਆਂ ਸਨ ਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਰਹੀ ਸੀ, ਅਤੇ ਮ੍ਰਿਤਕਾਂ ਦੀ ਪਛਾਣ ਕਰਨ ਲਈ ਪਰਿਵਾਰਕ ਮੈਂਬਰਾਂ ਤੋਂ ਡੀਐਨਏ ਟੈਸਟ ਲਈ ਨਮੂਨੇ ਲਏ ਜਾ ਰਹੇ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਧਮਾਕੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਦੇ ਆਦੇਸ਼ ਦਿੱਤੇ ਹਨ।

ਮੋਦੀ ਅਤੇ ਦੇਵੇਂਦਰ ਫੜਨਵੀਸ ਨੇ ਦੁੱਖ ਕੀਤਾ ਪ੍ਰਗਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਨੇ ਮੌਤਾਂ ‘ਤੇ ਦੁੱਖ ਪ੍ਰਗਟ ਕੀਤਾ ਅਤੇ ਪੀੜਤਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਅਤੇ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ। ਇਹ ਧਮਾਕਾ ਨਾਗਪੁਰ ਦੇ ਨੇੜੇ ਰਾਉਲਗਾਓਂ ਵਿੱਚ ਐਸਬੀਐਲ ਐਨਰਜੀ ਲਿਮਟਿਡ ਫੈਕਟਰੀ ਵਿੱਚ ਹੋਇਆ। ਘਟਨਾ ਸਥਾਨ ਤੋਂ ਪ੍ਰਾਪਤ ਦ੍ਰਿਸ਼ਾਂ ਵਿੱਚ ਫੈਕਟਰੀ ਵਿੱਚੋਂ ਧੂੰਏਂ ਦਾ ਇੱਕ ਸੰਘਣਾ, ਕਾਲਾ ਗੁਬਾਰ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਸੀ।

NO COMMENTS

LEAVE A REPLY

Please enter your comment!
Please enter your name here

Exit mobile version