Homeਦੇਸ਼PM ਮੋਦੀ ਸੁਪਰੀਮ ਕੋਰਟ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਕਰਨਗੇ ਉਦਘਾਟਨ

PM ਮੋਦੀ ਸੁਪਰੀਮ ਕੋਰਟ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਐਤਵਾਰ ਯਾਨੀ ਅੱਜ ਸੁਪਰੀਮ ਕੋਰਟ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸੁਪਰੀਮ ਕੋਰਟ ਦੀ ਡਾਇਮੰਡ ਜੁਬਲੀ ‘ਤੇ ਨਾਗਰਿਕ-ਕੇਂਦ੍ਰਿਤ ਸੂਚਨਾ ਅਤੇ ਤਕਨਾਲੋਜੀ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ। ਤਕਨਾਲੋਜੀ ਪਹਿਲਕਦਮੀਆਂ ਵਿੱਚ ‘ਡਿਜੀਟਲ ਸੁਪਰੀਮ ਕੋਰਟ ਰਿਪੋਰਟ’ (ਡਿਜੀ-ਐਸਸੀਆਰ), ‘ਡਿਜੀਟਲ ਕੋਰਟਸ 2.0’ ਅਤੇ ਸੁਪਰੀਮ ਕੋਰਟ ਦੀ ਇੱਕ ਨਵੀਂ ਵੈਬਸਾਈਟ ਸ਼ਾਮਲ ਹੈ। ਇਸ ਮੌਕੇ ਉਹ ਇੱਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ।

ਇਸ ਮੌਕੇ ਪੀ.ਐਮ ਮੋਦੀ ਇਕੱਠ ਨੂੰ ਸੰਬੋਧਨ ਕਰਨਗੇ। ਡਿਜੀਟਲ ਸੁਪਰੀਮ ਕੋਰਟ ਦੀ ਰਿਪੋਰਟ ਦੇਸ਼ ਦੇ ਨਾਗਰਿਕਾਂ ਨੂੰ ਮੁਫ਼ਤ ਅਤੇ ਇਲੈਕਟ੍ਰਾਨਿਕ ਫਾਰਮੈਟ ‘ਚ ਸੁਪਰੀਮ ਕੋਰਟ ਦੇ ਫ਼ਸਲੇ ਪ੍ਰਦਾਨ ਕਰੇਗੀ। ਇਸਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ 1950 ਤੋਂ ਲੈ ਕੇ ਹੁਣ ਤੱਕ 36,308 ਕੇਸਾਂ ਨੂੰ ਕਵਰ ਕਰਨ ਵਾਲੀਆਂ ਸੁਪਰੀਮ ਕੋਰਟ ਦੀਆਂ ਰਿਪੋਰਟਾਂ ਦੀਆਂ ਸਾਰੀਆਂ 519 ਜਿਲਦਾਂ ਉਪਭੋਗਤਾ-ਅਨੁਕੂਲ ਡਿਜੀਟਲ ਫਾਰਮੈਟ ਵਿੱਚ ਉਪਲਬਧ ਹੋਣਗੀਆਂ।

ਡਿਜੀਟਲ ਕੋਰਟ 2.0 ਐਪਲੀਕੇਸ਼ਨ ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਨੂੰ ਇਲੈਕਟ੍ਰਾਨਿਕ ਰੂਪ ਵਿੱਚ ਅਦਾਲਤੀ ਰਿਕਾਰਡ ਪ੍ਰਦਾਨ ਕਰਨ ਲਈ ਈ-ਕੋਰਟ ਪ੍ਰੋਜੈਕਟ ਦੇ ਤਹਿਤ ਇੱਕ ਤਾਜ਼ਾ ਪਹਿਲ ਹੈ। ਇਸ ਨੂੰ ਵਰਤਮਾਨ ਸਮੇਂ ਦੇ ਆਧਾਰ ‘ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨਾਲ ਜੋੜਿਆ ਗਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments