Home ਟੈਕਨੋਲੌਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ India Mobile Congress 2026 ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ India Mobile Congress 2026 ਦਾ ਉਦਘਾਟਨ

0

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਅਕਤੂਬਰ ਨੂੰ ਨਵੀਂ ਦਿੱਲੀ ਦੇ ਯਸ਼ੋਭੂਮੀ ਵਿਖੇ India Mobile Congress (IMC) 2026 ਦੇ 10ਵੇਂ ਸੰਸਕਰਣ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 10 ਵਜੇ ਸਮਾਗਮ ਦਾ ਉਦਘਾਟਨ ਕਰਨ ਦੇ ਨਾਲ ਹਾਜ਼ਰ ਲੋਕਾਂ ਨੂੰ ਸੰਬੋਧਨ ਵੀ ਕਰਨਗੇ। IMC 2026 ਦਾ ਆਯੋਜਨ 7 ਤੋਂ 10 ਅਕਤੂਬਰ ਤੱਕ ਕੀਤਾ ਜਾ ਰਿਹਾ ਹੈ।

ਇਸ ਵਾਰ IMC ਦੀ ਥੀਮ “Scale Without Boundaries” ਰੱਖੀ ਗਈ ਹੈ। ਸਮਾਗਮ ਦਾ ਉਦੇਸ਼ ਨਵੀਂ ਪੀੜ੍ਹੀ ਦੀ ਕਨੈਕਟੀਵਿਟੀ, ਡਿਜੀਟਲ ਤਕਨਾਲੋਜੀ ਅਤੇ ਇਨੋਵੇਸ਼ਨ ਨਾਲ ਜੁੜੇ ਖੇਤਰਾਂ ਨੂੰ ਇੱਕ ਮੰਚ ’ਤੇ ਲਿਆਉਣਾ ਹੈ। ਇਸ ਵਿੱਚ 5G ਅਤੇ 6G, ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ, ਸਾਈਬਰ ਸੁਰੱਖਿਆ ਅਤੇ ਹੋਰ ਉਭਰਦੀਆਂ ਤਕਨਾਲੋਜੀਆਂ ’ਤੇ ਚਰਚਾ ਹੋਵੇਗੀ।

ਇਸ ਸਾਲ ਦੇ ਸਮਾਗਮ ਵਿੱਚ ਸਮਾਰਟ ਮੋਬਿਲਿਟੀ, ਸਟੇਡੀਅਮ ਤਕਨਾਲੋਜੀ, ਉਦਯੋਗਿਕ ਰੋਬੋਟਿਕਸ ਅਤੇ ਟਰਾਂਸਪੋਰਟ ਤਕਨਾਲੋਜੀ ਵਰਗੇ ਨਵੇਂ ਖੇਤਰਾਂ ’ਤੇ ਵੀ ਧਿਆਨ ਦਿੱਤਾ ਜਾਵੇਗਾ। ਸਰਕਾਰ ਮੁਤਾਬਕ IMC 2026 ਵਿੱਚ 100 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਹੋਵੇਗੀ।

ਇਸ ਤੋਂ ਇਲਾਵਾ, ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਤਕਨਾਲੋਜੀ ਕੰਪਨੀਆਂ, ਸਟਾਰਟਅੱਪਸ, ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ ਅਤੇ ਮਾਹਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸਰਕਾਰੀ ਅੰਕੜਿਆਂ ਅਨੁਸਾਰ 1.5 ਲੱਖ ਤੋਂ ਵੱਧ ਹਾਜ਼ਰੀਨ, 500 ਤੋਂ ਵੱਧ ਪ੍ਰਦਰਸ਼ਕ ਅਤੇ ਭਾਈਵਾਲ, 600 ਤੋਂ ਵੱਧ ਸਟਾਰਟਅੱਪਸ ਅਤੇ 900 ਤੋਂ ਵੱਧ ਵਿਚਾਰਕ ਆਗੂ ਇਸ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version