Homeਦੇਸ਼Haryana NewsPM ਮੋਦੀ ਨੇ ਗੁਰੂਗ੍ਰਾਮ 'ਚ 3 ਵੱਡੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

PM ਮੋਦੀ ਨੇ ਗੁਰੂਗ੍ਰਾਮ ‘ਚ 3 ਵੱਡੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

ਗੁਰੂਗ੍ਰਾਮ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਗੁਰੂਗ੍ਰਾਮ ਪਹੁੰਚ ਗਏ ਹਨ। ਗੁਰੂਗ੍ਰਾਮ ਵਿੱਚ ਪ੍ਰਧਾਨ ਮੰਤਰੀ ਨੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ ਹਨ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਗੁਰੂਗ੍ਰਾਮ ‘ਚ 3 ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਹੈ।

3 ਵੱਡੇ ਪ੍ਰੋਜੈਕਟਾਂ ਦਾ ਰੱਖਿਆ ਉਦਘਾਟਨ

  • ਉਹ 4,087 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਦਵਾਰਕਾ ਐਕਸਪ੍ਰੈਸ ਵੇਅ ਦੇ ਜਨਤਕ ਪੈਕੇਜ 3-4 ਨੂੰ ਸਮਰਪਿਤ ਕੀਤਾ ਹੈ। ਇਸ ਨਾਲ NH-48 ‘ਤੇ ਆਵਾਜਾਈ ਦਾ ਦਬਾਅ ਘੱਟ ਹੋਵੇਗਾ।
  • ਉਹ 4,890 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਾਮਲੀ-ਅੰਬਾਲਾ ਰਾਸ਼ਟਰੀ ਰਾਜਮਾਰਗ ਦੇ ਪੈਕੇਜ 1,2,3 ਦਾ ਨੀਂਹ ਪੱਥਰ ਵੀ ਰੱਖਿਆ।
  • 1,330 ਕਰੋੜ ਰੁਪਏ ਦੇ ਭਿਵਾਨੀ-ਹਾਂਸੀ ਰੋਡ ਦੇ ਵਿਸਤਾਰ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ।

ਪ੍ਰਧਾਨ ਮੰਤਰੀ ਨੇ ਸੈਕਟਰ-84 ਸਥਿਤ ਜਨ ਸਭਾ ਸਥਾਨ ‘ਤੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਸਥਾਨਕ ਸੰਸਦ ਮੈਂਬਰ ਤੇ ਕੈਬਨਿਟ ਰਾਜ ਮੰਤਰੀ ਰਾਓ ਇੰਦਰਜੀਤ ਮੌਜੂਦ ਸਨ। ਪ੍ਰਧਾਨ ਮੰਤਰੀ ਦੁਆਰਾ ਦਵਾਰਕਾ ਐਕਸਪ੍ਰੈਸਵੇਅ ਦੇ ਉਦਘਾਟਨ ਲਈ ਦਿੱਲੀ ਪੁਲਿਸ ਨੇ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਪੀਐਮ ਮੋਦੀ ਨੇ ਦਵਾਰਕਾ ਸੈਕਟਰ-25 ਵਿੱਚ ਐਕਸਪ੍ਰੈਸ ਵੇਅ ਦਾ ਉਦਘਾਟਨ ਕੀਤਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments