Homeਦੇਸ਼PM ਮੋਦੀ ਵੱਡੇ ਫੇਰਬਦਲ ਦੀ ਤਿਆਰੀ 'ਚ, ਅੱਜ ਹੋ ਸਕਦਾ ਹੈ ਮੰਤਰੀ...

PM ਮੋਦੀ ਵੱਡੇ ਫੇਰਬਦਲ ਦੀ ਤਿਆਰੀ ‘ਚ, ਅੱਜ ਹੋ ਸਕਦਾ ਹੈ ਮੰਤਰੀ ਮੰਡਲ ਦਾ ਵਿਸਥਾਰ

ਨਵੀ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵੱਲੋਂ 2024 ਦੀਆਂ ਲੋਕ ਸਭਾ ਚੋਣਾਂ (Lok Sabha elections) ਤੋਂ ਪਹਿਲਾਂ ਆਖ਼ਰੀ ਵਾਰ ਅੱਜ ਆਪਣੇ ਮੰਤਰੀ ਮੰਡਲ ਦਾ ਪੁਨਰਗਠਨ ਕਰਨ ਦੀ ਸੰਭਾਵਨਾ ਹੈ ਅਤੇ ਇਸ ਵਿੱਚ ਭਾਜਪਾ ਦੇ ਸਹਿਯੋਗੀ ਦਲਾਂ ਦੇ ਕੁਝ ਆਗੂਆਂ ਨੂੰ ਕੌਮੀ ਜਮਹੂਰੀ ਗਠਜੋੜ (ਐਨਡੀਏ) ਵਿੱਚ ਸ਼ਾਮਲ ਕਰਨ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ ਜਦਕਿ 6 ਤੋਂ ਵੱਧ ਮੰਤਰੀਆਂ ਨੂੰ ਸਰਕਾਰ ਤੋਂ ਹਟਾ ਕੇ ਪਾਰਟੀ ਸੰਗਠਨ ਵਿੱਚ ਭੇਜਣ ਦੀ ਗੱਲ ਚੱਲ ਰਹੀ ਹੈ।

ਸੂਤਰਾਂ ਮੁਤਾਬਕ ਕਈ ਮੰਤਰੀਆਂ ਨੇ ਆਪਣੇ ਮੰਤਰਾਲੇ ਦੇ ਪ੍ਰੋਗਰਾਮਾਂ ‘ਚ ਜਾਣਾ ਮੁਲਤਵੀ ਕਰ ਦਿੱਤਾ ਹੈ। ਮੰਤਰੀ ਮੰਡਲ ਦੇ ਫੇਰਬਦਲ ‘ਚ ਉਹ ਆਪਣੇ ਭਵਿੱਖ ਨੂੰ ਲੈ ਕੇ ਸ਼ੱਕ ‘ਚ ਹਨ। ਸੂਤਰਾਂ ਮੁਤਾਬਕ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਹਿਲਾਂ ਰਾਜਧਾਨੀ ਤੋਂ ਬਾਹਰ ਜਾਣਾ ਸੀ, ਜਿਸ ਨੂੰ ਸਹੁੰ ਚੁੱਕ ਸਮਾਗਮ ਲਈ ਰੱਦ ਕਰ ਦਿੱਤਾ ਗਿਆ ਹੈ।

ਬੀਜੇਪੀ ਨੇ 4 ਜੁਲਾਈ ਨੂੰ ਤੇਲੰਗਾਨਾ, ਪੰਜਾਬ, ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਵਿੱਚ ਸੂਬਾ ਪ੍ਰਧਾਨਾਂ ਨੂੰ ਵੀ ਬਦਲ ਦਿੱਤਾ ਸੀ, ਜਿਸ ਵਿੱਚ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਜੀ ਕਿਸ਼ਨ ਰੈੱਡੀ ਨੂੰ ਤੇਲੰਗਾਨਾ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਨਿਯੁਕਤੀ ਤੋਂ ਬਾਅਦ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments