Home ਸੰਸਾਰ 240 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਲਾਪਤਾ…

240 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਲਾਪਤਾ…

0

ਜਕਾਰਤਾ: ਇੰਡੋਨੇਸ਼ੀਆ ਵਿੱਚ ਇੱਕ ਯਾਤਰੀ ਜਹਾਜ਼ ਦੇ ਅਚਾਨਕ ਲਾਪਤਾ ਹੋਣ ਨਾਲ ਚਿੰਤਾ ਵਧ ਗਈ ਹੈ। ਜਹਾਜ਼ ’ਤੇ ਕਰੀਬ 240 ਲੋਕ ਸਵਾਰ ਸਨ ਅਤੇ ਇਹ ਪੂਰਬੀ ਜਾਵਾ ਤੋਂ ਬੋਰਨਿਓ ਟਾਪੂ ਦੇ ਦੱਖਣੀ ਕਾਲੀਮੰਤਨ ਵੱਲ ਜਾ ਰਿਹਾ ਸੀ। ਜਾਵਾ ਸਾਗਰ ਵਿੱਚ ਪਹੁੰਚਣ ਤੋਂ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ, ਜਿਸ ਮਗਰੋਂ ਬਚਾਅ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਅਧਿਕਾਰੀਆਂ ਮੁਤਾਬਕ ਜਹਾਜ਼ ਦਾ ਨਾਮ ‘ਵਿਰਗੋ ਟਰਾਂਸਪੋਰਟ 8’ ਦੱਸਿਆ ਗਿਆ ਹੈ। ਇਹ ਜਹਾਜ਼ ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੁਰਾਬਾਇਆ ਤੋਂ ਬੰਜਾਰਮਾਸਿਨ ਲਈ ਰਵਾਨਾ ਹੋਇਆ ਸੀ। ਯਾਤਰਾ ਦੌਰਾਨ ਜਹਾਜ਼ ਦੇ ਕਮਿਊਨੀਕੇਸ਼ਨ ਸਿਸਟਮ ਵਿੱਚ ਖਰਾਬੀ ਆਉਣ ਕਾਰਨ ਇਸ ਨਾਲ ਸੰਪਰਕ ਕਾਇਮ ਨਹੀਂ ਰਹਿ ਸਕਿਆ।

ਸਰਚ ਐਂਡ ਰੈਸਕਿਊ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਆਪਰੇਟਰ ਵੱਲੋਂ ਖਰਾਬ ਮੌਸਮ ਦਾ ਸਾਹਮਣਾ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ। ਸ਼ੁਰੂਆਤੀ ਤੌਰ ’ਤੇ ਜਹਾਜ਼ ਦੀ ਆਖਰੀ ਲੋਕੇਸ਼ਨ ਜਾਵਾ ਸਾਗਰ ਵਿੱਚ ਬੰਜਾਰਮਾਸਿਨ ਦੇ ਇੱਕ ਘਾਟ ਤੋਂ ਲਗਭਗ 148 ਕਿਲੋਮੀਟਰ ਦੂਰ ਮਿਲੀ ਹੈ।

ਜਹਾਜ਼ ਦੇ ਆਪਰੇਟਰ PT Virgo Yoel Rihi ਅਨੁਸਾਰ ਜਹਾਜ਼ ਸ਼ਨੀਵਾਰ ਸਵੇਰੇ 10:13 ਵਜੇ ਸੁਰਾਬਾਇਆ ਤੋਂ ਰਵਾਨਾ ਹੋਇਆ ਸੀ। ਸੰਪਰਕ ਟੁੱਟਣ ਦੀ ਸੂਚਨਾ ਮਿਲਦੇ ਹੀ ਬੰਜਾਰਮਾਸਿਨ ਦੇ ਬਸਿਰਿਹ ਸਰਚ ਐਂਡ ਰੈਸਕਿਊ ਘਾਟ ਤੋਂ ਟੀਮ ਨੂੰ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਇੱਕ ਬਚਾਅ ਜਹਾਜ਼ ਨੂੰ ਵੀ ਜਹਾਜ਼ ਦੀ ਆਖਰੀ ਸੰਭਾਵਿਤ ਲੋਕੇਸ਼ਨ ਵੱਲ ਭੇਜਿਆ ਗਿਆ ਹੈ।

ਫਿਲਹਾਲ ਜਹਾਜ਼ ’ਤੇ ਸਵਾਰ 240 ਲੋਕਾਂ ਦੀ ਸਥਿਤੀ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। ਅਧਿਕਾਰੀਆਂ ਮੁਤਾਬਕ ਹੁਣ ਤੱਕ ਕਿਸੇ ਦੇ ਹਤਾਹਤ ਹੋਣ ਦੀ ਰਿਪੋਰਟ ਨਹੀਂ ਹੈ। ਬਚਾਅ ਟੀਮਾਂ ਵੱਲੋਂ ਜਾਵਾ ਸਾਗਰ ਦੇ ਇਲਾਕੇ ਵਿੱਚ ਲਗਾਤਾਰ ਤਲਾਸ਼ੀ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version