Home ਸੰਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕਾਂ...

ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉਤਰੇ ਲੋਕ

0

ਵਾਸ਼ਿੰਗਟਨ: ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਮਜ਼ਦੂਰ ਦਿਵਸ ‘ਤੇ ਲੋਕ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉਤਰ ਆਏ ਅਤੇ ਕਾਮਿਆਂ ਲਈ ਉਚਿਤ ਉਜਰਤਾਂ ਦੀ ਮੰਗ ਕੀਤੀ। ਸ਼ਿਕਾਗੋ ਅਤੇ ਨਿਊਯਾਰਕ ਵਿੱਚ ਪ੍ਰਦਰਸ਼ਨ ‘ਵਨ ਫੇਅਰ ਵੇਜ’ ਨਾਮਕ ਇੱਕ ਸੰਗਠਨ ਦੁਆਰਾ ਆਯੋਜਿਤ ਕੀਤਾ ਗਿਆ । ਇਨ੍ਹਾਂ ਪ੍ਰਦਰਸ਼ਨਾਂ ਦਾ ਉਦੇਸ਼ ਅਮਰੀਕਾ ਵਿੱਚ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣਾ ਸੀ, ਜਿੱਥੇ ਘੱਟੋ-ਘੱਟ ਸੰਘੀ ਉਜਰਤ $7.25 ਪ੍ਰਤੀ ਘੰਟਾ ਹੈ। ਰਾਸ਼ਟਰਪਤੀ ਟਰੰਪ ਦੇ ਸਾਬਕਾ ਨਿਵਾਸ ਨਿਊਯਾਰਕ ਦੇ ਬਾਹਰ “ਟਰੰਪ ਨੂੰ ਹੁਣ ਜਾਣਾ ਚਾਹੀਦਾ ਹੈ” ਦੇ ਨਾਅਰੇ ਗੂੰਜੇ। ਇਸ ਦੇ ਨਾਲ ਹੀ, ਸ਼ਿਕਾਗੋ ਵਿੱਚ ਇੱਕ ਹੋਰ ‘ਟਰੰਪ ਟਾਵਰ’ ਦੇ ਬਾਹਰ, ਪ੍ਰਦਰਸ਼ਨਕਾਰੀਆਂ ਨੇ “ਨੈਸ਼ਨਲ ਗਾਰਡ ਨਹੀਂ ਚਾਹੀਦਾ” ਅਤੇ “ਉਸਨੂੰ ਜੇਲ੍ਹ ਵਿੱਚ ਭੇਜੋ” ਦੇ ਨਾਅਰੇ ਲਗਾਏ।

ਵਾਸ਼ਿੰਗਟਨ ਡੀ.ਸੀ ਅਤੇ ਸੈਨ ਫਰਾਂਸਿਸਕੋ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਉਤਰ ਆਏ। ਨਿਊਯਾਰਕ ਵਿੱਚ, ਲੋਕ ‘ਟਰੰਪ ਟਾਵਰ’ ਦੇ ਬਾਹਰ ਇਕੱਠੇ ਹੋਏ, ਜੋ ਸਾਲਾਂ ਤੋਂ ਰਾਸ਼ਟਰਪਤੀ ਦਾ ਨਿਵਾਸ ਨਾ ਹੋਣ ਦੇ ਬਾਵਜੂਦ, ਉਸਦੀ ਦੌਲਤ ਅਤੇ ਸ਼ਾਨ ਦਾ ਪ੍ਰਤੀਕ ਅਤੇ ਪ੍ਰਦਰਸ਼ਨਾਂ ਦਾ ਕੇਂਦਰ ਬਣਿਆ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਅਤੇ ਬੈਨਰ ਲਹਿਰਾਏ ਹੋਏ ਸਨ ਜਿਨ੍ਹਾਂ ‘ਤੇ ਕਥਿਤ “ਫਾਸ਼ੀਵਾਦੀ ਸ਼ਾਸਨ” ਨੂੰ ਖਤਮ ਕਰਨ ਦੀ ਮੰਗ ਲਿਖੀ ਹੋਈ ਸੀ। ਵਾਸ਼ਿੰਗਟਨ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਉਨ੍ਹਾਂ ਦੇ ਹੱਥਾਂ ਵਿੱਚ “ਆਈ.ਸੀ.ਈ. (ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ) ਦਾ ਕਬਜ਼ਾ ਬੰਦ ਕਰੋ” ਲਿਖੇ ਪੋਸਟਰ ਅਤੇ “ਡੀ.ਸੀ. ਨੂੰ ਰਿਹਾਅ ਕਰੋ, ਨਕਾਬਪੋਸ਼ ਗੁੰਡੇ ਨਹੀਂ ਚਾਹੀਦੇ ” ਲਿਖੀ ਇੱਕ ਛਤਰੀ ਸੀ ।

ਪ੍ਰਵਾਸੀਆਂ ਅਤੇ ਕਾਮਿਆਂ ਦੇ ਅਧਿਕਾਰਾਂ ਦੇ ਸਮਰਥਨ ਵਿੱਚ ਪੱਛਮੀ ਤੱਟ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੈਂਕੜੇ ਲੋਕ ਵੀ ਇਕੱਠੇ ਹੋਏ। ਸ਼ਿਕਾਗੋ ਵਿੱਚ, ਬਹੁਤ ਸਾਰੇ ਸਮੂਹ ਇੱਕਜੁੱਟ ਹੋ ਕੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਭਾਸ਼ਣ ਸੁਣੇ ਅਤੇ ਨਾਅਰੇ ਲਗਾਏ। ਇਵਾਨਸਟਨ ਦੇ ਮੇਅਰ ਡੈਨੀਅਲ ਬਿਸ ਨੇ ਸ਼ਿਕਾਗੋ ਵਿੱਚ ਇੱਕ ਭੀੜ ਨੂੰ ਕਿਹਾ, “ਅਸੀਂ ਇੱਥੇ ਹਾਂ ਕਿਉਂਕਿ ਸਾਡੇ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਅਸੀਂ ਇੱਥੇ ਹਾਂ ਕਿਉਂਕਿ ਸਾਡੇ ਮੁੱਲਾਂ ਅਤੇ ਸਾਡੇ ਲੋਕਤੰਤਰ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਅਸੀਂ ਇੱਥੇ ਹਾਂ ਕਿਉਂਕਿ ਉਹ ਸਾਡੀਆਂ ਗਲੀਆਂ ਵਿੱਚ ਫੌਜ ਭੇਜਣ ਦੀ ਧਮਕੀ ਦੇ ਰਹੇ ਹਨ।”

ਉਸਨੇ ਲੋਕਾਂ ਨੂੰ ਮਜ਼ਦੂਰਾਂ ਲਈ ਖੜ੍ਹੇ ਹੋਣ ਦੀ ਅਪੀਲ ਕੀਤੀ। ਸ਼ਿਕਾਗੋ ਵਿੱਚ ਇੱਕ ਮੌਕੇ ‘ਤੇ, ਇੱਕ ਔਰਤ ਆਇਓਵਾ ਲਾਇਸੈਂਸ ਪਲੇਟਾਂ ਵਾਲੀ ਗੱਡੀ ਤੋਂ ਬਾਹਰ ਨਿਕਲੀ ਅਤੇ “ਡੋਨਾਲਡ ਟਰੰਪ ਜ਼ਿੰਦਾਬਾਦ” ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਪ੍ਰਦਰਸ਼ਨਕਾਰੀਆਂ ਅਤੇ ਔਰਤ ਵਿਚਕਾਰ ਟਕਰਾਅ ਹੋ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਵੀ ਉਦੋਂ ਤੱਕ ਟਰੰਪ ਵਿਰੋਧੀ ਨਾਅਰੇ ਲਗਾਏ ਜਦੋਂ ਤੱਕ ਕਿ ਔਰਤ ਉੱਥੋਂ ਕੁਝ ਮਿੰਟ ਬਾਅਦ ਚਲੀ ਨਹੀਂ ਗਈ । ਸੈਨ ਡਿਏਗੋ ਤੋਂ ਸੀਏਟਲ ਤੱਕ ਪੱਛਮੀ ਤੱਟ ‘ਤੇ ਸੈਂਕੜੇ ਲੋਕ ਰੈਲੀਆਂ ਵਿੱਚ ਇਕੱਠੇ ਹੋਏ ਅਤੇ “ਅਰਬਪਤੀ ਕਬਜ਼ੇ” ਨੂੰ ਰੋਕਣ ਦੀ ਮੰਗ ਕੀਤੀ।

NO COMMENTS

LEAVE A REPLY

Please enter your comment!
Please enter your name here

Exit mobile version